ਪੱਤਰ ਪ੍ਰੇਰਕ
ਪਾਇਲ, 13 ਸਤੰਬਰ
ਇਥੇ ਦਿ ਮਲੌਦ ਪ੍ਰਾਇਮਰੀ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਮਲੌਦ ਦੇ ਅਹੁਦੇਦਾਰਾਂ ਦੀ ਚੋਣ ਹੋਈ। ਇਸ ਮਗਰੋਂ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ, ਹਲਕਾ ਕਨਵੀਨਰ ਪਰਗਟ ਸਿੰਘ ਸਿਆੜ੍ਹ, ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਮਾਲੇਰਕੋਟਲਾ ਦੇ ਪ੍ਰਧਾਨ ਗੁਰਜੀਵਨ ਸਿੰਘ ਸਰੌਦ, ਸਾਬਕਾ ਕੌਂਸਲਰ ਸੰਜੀਵ ਗੋਇਲ ਮਿੰਟਾ, ਸੀਨੀਅਰ ਆਗੂ ਅਵਿਨਾਸ਼ਪ੍ਰੀਤ ਸਿੰਘ ਜੱਲ੍ਹਾ, ਪ੍ਰਧਾਨ ਸੁਦਰਸ਼ਨ ਕੁਮਾਰ ਪੱਪੂ, ਬੂਟਾ ਸਿੰਘ ਰਾਣੋ ਅਤੇ ਕਬੱਡੀ ਕੁਮੈਂਟਰ ਗੁਰਪ੍ਰੀਤ ਸਿੰਘ ਬੇਰਕਲਾਂ ਦੀ ਹਾਜ਼ਰੀ ਵਿੱਚ ਅਹੁਦੇਦਾਰਾਂ ਦੀ ਚੋਣ ਕੀਤੀ ਗਈ। ਇਸ ਮੌਕੇ ਬਲਾਕ ਪ੍ਰਧਾਨ ਮੁਕੰਦ ਸਿੰਘ ਕਿਸ਼ਨਪੁਰਾ ਨੂੰ ਚੇਅਰਮੈਨ, ਗੁਰਪ੍ਰੀਤ ਸਿੰਘ ਗੁਰੀ ਬੇਰ ਕਲਾਂ ਨੂੰ ਲੋਨ ਕਮੇਟੀ ਚੇਅਰਮੈਨ ਅਤੇ ਅਮਨਦੀਪ ਸਿੰਘ ਨੂੰ ਉਪ ਚੇਅਰਮੈਨ ਚੁਣਿਆ ਗਿਆ। ਇਸ ਮੌਕੇ ਗਿਆਸਪੁਰਾ ਨੇ ਕਿਹਾ ਕਿ ਕਾਂਗਰਸ ਦੇ ਗੜ੍ਹ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾ ਕੇ ਸਾਬਿਤ ਕਰ ਦਿੱਤਾ ਕਿ ਲੋਕ ‘ਆਪ’ ਦੀਆਂ ਨੀਤੀਆਂ ਨਾਲ ਸਹਿਮਤ ਹਨ।
ਚੰਦਨ ਮਾਨ ਨੇ ਵਿਧਾਇਕ ਗਿਆਸਪੁਰਾ ਨੂੰ ਘੇਰਿਆ
ਹਲਕਾ ਪਾਇਲ ਦੇ ਆਮ ਆਦਮੀ ਪਾਰਟੀ ਦੇ ਟਕਸਾਲੀ ਵਰਕਰ ਚੰਦਨਪ੍ਰੀਤ ਸਿੰਘ ਮਾਨ ਨੇ ਹਲਕੇ ਦੇ ਮਿਹਨਤੀ ਵਰਕਰਾਂ ’ਚੋਂ ਰਮਨ ਕੁਮਾਰ ਚਾਂਦੀ, ਨਵਜੋਤ ਸਿੰਘ ਮੰਡੇਰ ਜਰਗ, ਪ੍ਰਧਾਨ ਮਕੰਦ ਸਿੰਘ ਕਿਸ਼ਨਪੁਰਾ ਨੂੰ ਚੇਅਰਮੈਨ ਅਤੇ ਗੁਰਪ੍ਰੀਤ ਸਿੰਘ ਬੇਰ ਕਲਾ ਨੂੰ ਲੋਨ ਕਮੇਟੀ ਦਾ ਚੇਅਰਮੈਨ ਬਣਾਉਣ ’ਤੇ ਵਧਾਈ ਦਿੱਤੀ। ਚੋਣਾਂ ਤੋਂ ਪਹਿਲਾਂ ਹਲਕਾ ਵਿਧਾਇਕ ਦੀ ਸੱਜੀ ਬਾਂਹ ਬਣ ਕੇ ਪਾਰਟੀ ਲਈ ਦਿਨ ਰਾਤ ਕੰਮ ਕਰਨ ਵਾਲੇ ਚੰਦਨਪ੍ਰੀਤ ਸਿੰਘ ਮਾਨ ਨੇ ਹਲਕਾ ਵਿਧਾਇਕ ਤੇ ਵਰ੍ਹਦਿਆਂ ਕਿਹਾ ਕਿ ਵਿਧਾਨ ਸਭਾ ਚੋਣਾਂ ਵਿੱਚ ਮੌਜੂਦਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਵੱਲੋਂ ਕਾਂਗਰਸੀ ਆਗੂਆਂ ਨੂੰ ਭ੍ਰਿਸ਼ਟਾਚਾਰੀ ਆਦਿ ਨਾਵਾਂ ਨਾਲ ਸੰਬੋਧਨ ਕੀਤਾ ਜਾਂਦਾ ਸੀ ਪਰ ਹੁਣ ਉਨ੍ਹਾਂ ਨੂੰ ਆਮ ਆਦਮੀ ਵਿੱਚ ਸ਼ਾਮਲ ਕਰਨ ਪਿੱਛੇ ਕੀ ਕਾਰਨ ਹਨ।