ਪੱਤਰ ਪੇ੍ਰਰਕ
ਮਾਛੀਵਾੜਾ, 15 ਸਤੰਬਰ
ਬੇਟ ਖੇਤਰ ਦੇ ਪਿੰਡਾਂ ਵਿੱਚ ਪਿਛਲੇ 3 ਦਿਨਾਂ ’ਚ ਕਈ ਕਿਸਾਨਾਂ ਦੇ ਖੇਤਾਂ ’ਚੋਂ ਮੋਟਰਾਂ ਚੋਰੀ ਹੋ ਗਈਆਂ।
ਪਿੰਡ ਜਾਤੀਵਾਲ ਦੇ ਕਿਸਾਨ ਤੇ ਸਾਬਕਾ ਸਰਪੰਚ ਰਣਜੀਤ ਸਿੰਘ ਨੇ ਦੱਸਿਆ ਕਿ ਚੋਰ ਉਨ੍ਹਾਂ ਦੇ ਖੇਤਾਂ ’ਚੋਂ ਮੋਟਰ ਚੋਰੀ ਕਰ ਕੇ ਲੈ ਗਏ। ਇਸ ਤੋਂ ਇਲਾਵਾ ਪਿੰਡ ਦੇ ਕਿਸਾਨ ਯੋਗੇਸ਼ ਸ਼ਰਮਾ ਜਿਸ ਨੇ ਠੇਕੇ ’ਤੇ ਜ਼ਮੀਨ ਲਈ ਹੋਈ ਸੀ ਉਸ ਦੇ ਖੇਤਾਂ ’ਚੋਂ ਵੀ ਮੋਟਰ ਚੋਰੀ ਹੋ ਗਈ। ਝੜੌਦੀ ਵਿੱਚ ਵੀ ਕਿਸਾਨ ਸਰਬਜੀਤ ਸਿੰਘ ਅਤੇ ਉਧੋਵਾਲ ਦੇ ਕਿਸਾਨ ਹਰਜੀਤ ਸਿੰਘ ਦੇ ਖੇਤਾਂ ’ਚੋਂ ਚੋਰ ਸੋਲਰ ਪਲੇਟਾਂ ਚੋਰੀ ਕਰ ਕੇ ਲੈ ਗਏ। ਕਿਸਾਨਾਂ ਨੇ ਪੁਲੀਸ ਤੋਂ ਕਾਰਵਾਈ ਦੀ ਮੰਗ ਕੀਤੀ ਹੈ।