ਪੱਤਰ ਪ੍ਰੇਰਕ
ਜਗਰਾਉਂ, 2 ਨਵੰਬਰ
ਹਠੂਰ ’ਚ ਕੰਬਾਈਨ ਦੀ ਲਪੇਟ ’ਚ ਆਉਣ ਕਾਰਨ ਮੋਟਰਸਾਈਕਲ ਸਵਾਰ ਦੀ ਮੌਕੇ ’ਤੇ ਹੀ ਮੌਤ ਹੋ ਗਈ। ਲੋਕਾਂ ਦਾ ਇਕੱਠ ਦੇਖ ਕੇ ਕੰਬਾਈਨ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਪੁਲੀਸ ਨੇ ਕੇਸ ਦਰਜ ਕਰਨ ਉਪਰੰਤ ਮੁਲਜ਼ਮ ਦੀ ਭਾਲ ਆਰੰਭ ਦਿੱਤੀ ਹੈ। ਥਾਣੇਦਾਰ ਕੁਲਦੀਪ ਕੁਮਾਰ ਅਤੇ ਮ੍ਰਿਤਕ ਦੇ ਰਿਸ਼ਤੇਦਾਰ ਲਖਵੀਰ ਸਿੰਘ ਵਾਸੀ ਪਿੰਡ ਨੰਗਲ (ਮੋਗਾ) ਨੇ ਦੱਸਿਆ ਕਿ ਬੀਤੇ ਕੱਲ੍ਹ ਦੇਰ ਸ਼ਾਮ ਉਹ ਆਪਣੇ ਜੀਜੇ ਦੇ ਮੋਟਰਸਾਈਕਲ ਦੇ ਪਿੱਛੇ ਪਿੰਡ ਚਕਰ ਨੂ ਜਾ ਰਹੇ ਸਨ ਕਿ ਰਸਤੇ ’ਚ ਬੇਕਾਬੂ ਕੰਬਾਈਨ ਦੇ ਚਾਲਕ ਨੇ ਕੰਬਾਈਨ ਦੇ ਕਟਰ ਮੋਟਰਸਾਈਕਲ ਵਿੱਚ ਮਾਰੇ ਜੋ ਕਿ ਸੁਖਵਿੰਦਰ ਸਿੰਘ ਦੀ ਛਾਤੀ ’ਚ ਲੱਗੇ। ਮੌਕੇ ’ਤੇ ਹੀ ਸੁਖਵਿੰਦਰ ਸਿੰਘ ਦੀ ਮੌਤ ਹੋ ਗਈ। ਕੰਬਾਇਨ ਚਾਲਕ ਮੌਕੇ ਤੋਂ ਖਿਸਕ ਗਿਆ।