ਡੀਪੀਐੱਸ ਬੱਤਰਾ
ਸਮਰਾਲਾ, 4 ਮਾਰਚ
ਅੱਜ ਪੰਜਾਬ ਭਰ ਵਿੱਚ ਸੰਯੁਕਤ ਮੋਰਚੇ ਦੇ ਸੱਦੇ ’ਤੇ ਪੰਜਾਬ ਦੀਆਂ 23 ਕਿਸਾਨ ਜਥੇਬੰਦੀਆਂ ਵੱਲੋਂ ਜ਼ਿਲ੍ਹਾ ਅਤੇ ਤਹਿਸੀਲ ਪੱਧਰ ਤੇ ਧਰਨੇ ਲਗਾਏ ਗਏ ਅਤੇ ਮੰਗਾਂ ਸਬੰਧੀ ਮੈਮੋਰੰਡਮ ਦਿੱਤਾ ਗਿਆ। ਇਸੇ ਸਬੰਧ ਵਿੱਚ ਵੱਖ ਵੱਖ 23 ਕਿਸਾਨ ਜਥੇਬੰਦੀਆਂ ਵੱਲੋਂ ਅੱਜ ਸਮਰਾਲਾ ਦੇ ਐੱਸਡੀਐੱਮ ਦਫਤਰ ਸਾਹਮਣੇ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਇਕੱਠੇ ਹੋ ਕੇ ਧਰਨਾ ਲਗਾਇਆ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਗਿਆ। ਐੱਸਡੀਐੱਮ ਸਮਰਾਲਾ ਰਾਹੀਂ ਰਾਸ਼ਟਰਪਤੀ ਦੇ ਨਾਂ ਆਪਣੀਆਂ ਮੰਗਾਂ ਸਬੰਧੀ ਮੈਮੋਰੰਡਮ ਦਿੱਤਾ ਗਿਆ। ਮੈਮੋਰੰਡਮ ਵਿੱਚ ਕਿਹਾ ਗਿਆ ਕਿ ਕੇਂਦਰ ਸਰਕਾਰ ਦੁਆਰਾ ਸੰਵਿਧਾਨ ਨੂੰ ਛਿੱਕੇ ਟੰਗ ਸੂਬਿਆਂ ਦੇ ਜੋ ਅਧਿਕਾਰ ਖਤਮ ਕੀਤੇ ਜਾ ਰਹੇ ਹਨ, ਉਹ ਬੇਹੱਦ ਹੀ ਖਤਰਨਾਕ ਰੁਝਾਨ ਹੈ। ਭਾਖੜਾ ਬਿਆਸ ਮੈਨੇਜਮੈਂਟ ਵਿੱਚ ਪੰਜਾਬ ਅਤੇ ਹਰਿਆਣਾ ਸਰਕਾਰ ਦੀਆਂ ਸ਼ਰਤੀਆਂ ਨੁਮਾਇੰਦਗੀਆਂ ਖਤਮ ਕਰਕੇ ਸਾਰਾ ਪ੍ਰਬੰਧ ਆਪਣੇ ਹੱਥਾਂ ਵਿੱਚ ਲੈਣ ਲੱਗੀ ਹੈ, ਮੰਗ ਪੱਤਰ ਵਿੱਚ ਮੰਗ ਕੀਤੀ ਗਈ ਕੇਂਦਰ ਸਰਕਾਰ ਇਸ ਫੈਸਲੇ ਨੂੰ ਤੁਰੰਤ ਰੱਦ ਕਰਕੇ ਪਹਿਲਾਂ ਵਾਲਾ ਫੈਸਲਾ ਲਾਗੂ ਕਰੇ। ਇਸ ਤੋਂ ਇਲਾਵਾ ਕੁਦਰਤੀ ਸਰੋਤਾਂ ਅਤੇ ਜਨਤਕ ਅਦਾਰਿਆਂ ਦਾ ਨਿੱਜੀਕਰਨ ਬੰਦ ਕੀਤਾ ਜਾਵੇ। ਇੱਕ ਹੋਰ ਮੰਗ ਰਾਹੀਂ ਚੰਡੀਗੜ੍ਹ ਦੇ ਬਿਜਲੀ ਬੋਰਡ ਜੋ ਮੁਨਾਫੇ ਵਿੱਚ ਚੱਲ ਰਿਹਾ ਹੈ, ਉਸ ਨੂੰ ਸੰਵਿਧਾਨ ਦੇ ਉਲਟ ਜਾ ਕੇ ਪ੍ਰਾਈਵੇਟ ਹੱਥਾਂ ਵਿੱਚ ਦੇਣ ਦੀ ਜੋ ਕੋਝੀ ਸਾਜ਼ਿਸ਼ ਕੀਤੀ ਜਾ ਰਹੀ ਹੈ, ਇਸਨੂੰ ਤੁਰੰਤ ਰੱਦ ਕਰਕੇ ਨਿੱਜੀਕਰਨ ਦਾ ਫੈਸਲਾ ਵਾਪਸ ਲਿਆ ਜਾਵੇ। ਧਰਨੇ ਵਿੱਚ ਦਰਸ਼ਨ ਸਿੰਘ ਬੌਂਦਲੀ, ਸਹੇਲ ਸਿੰਘ ਬੌਂਦਲੀ, ਸੁਰਜੀਤ ਸਿੰਘ ਬੌਂਦਲੀ, ਲਖਵੀਰ ਸਿੰਘ ਬੌਂਦਲੀ, ਗੁਰਦੀਪ ਸਿੰਘ, ਚੰਦ ਸਿੰਘ ਬੌਂਦਲੀ, ਸੁਖਜਿੰਦਰ ਸਿੰਘ ਸੁੱਖਾ ਦਿਆਲਪੁਰਾ, ਸ਼ਮਿੰਦਰ ਸਿੰਘ ਬੌਂਦਲੀ, ਚਰਨ ਸਿੰਘ ਬੌਂਦਲੀ, ਜਸਪ੍ਰੀਤ ਸਿੰਘ ਬੌਂਦਲੀ, ਗੁਰਚਰਨ ਸਿੰਘ ਬੱਬੂ, ਹਰਪਾਲ ਸਿੰਘ ਢੀਂਡਸਾ, ਗੁਰਪਿੰਦਰ ਸਿੰਘ ਨੌਲੜੀ ਖੁਰਦ, ਨਿਰਮਲ ਸਿੰਘ ਨਿੰਮਾ ਹਰਬੰਸਪੁਰਾ, ਕੁਲਵੰਤ ਸਿੰਘ, ਸਿਮਰਨਜੋਤ ਸਿੰਘ, ਰਾਜਵਿੰਦਰ ਸਿੰਘ , ਹਰਸਿਮਰਨਜੀਤ ਸਿੰਘ ਦੈਹਿੜੂ, ਹਰਪਿੰਦਰ ਸਿੰਘ, ਅਕਾਸ਼ਦੀਪ ਸਿੰਘ, ਗੁਰਪ੍ਰੀਤ ਸਿੰਘ, ਗੁਰਸਿਮਰਨ ਸਿੰਘ, ਗੁਰਨਾਮ ਸਿੰਘ, ਨਵਪ੍ਰੀਤ ਸਿੰਘ, ਗੁਰਤਾਜ ਸਿੰਘ, ਗੁਰਚਰਨ ਸਿੰਘ, ਹਰਮਨ ਸਿੰਘ, ਬਿੰਦਰ ਸਿੰਘ, ਗਗਨ ਸਿੰਘ, ਮਨਿੰਦਰ ਸਿੰਘ, ਸੁਖਵੀਰ ਸਿੰਘ, ਸ਼ਿਵੰਦਰ ਸਿੰਘ, ਪ੍ਰੇਮ ਨਾਥ ਤੇ ਜਸਵੰਤ ਸਿੰਘ ਹਾਜ਼ਰ ਸਨ।