ਲੁਧਿਆਣਾ : ਥਾਣਾ ਲਾਡੋਵਾਲ ਦੇ ਇਲਾਕੇ ਵਿੱਚ ਨਾਮੂਲਮ ਵਿਅਕਤੀ ਇੱਕ ਮੋਬਾਈਲ ਟਾਵਰ ਦੀਆਂ ਬੈਟਰੀਆਂ ਚੋਰੀ ਕਰਕੇ ਲੈ ਗਏ ਹਨ। ਪਿੰਡ ਰਾਮਗੜ੍ਹ ਵਾਸੀ ਰਣਧੀਰ ਸਿੰਘ ਨੇ ਦੱਸਿਆ ਹੈ ਕਿ ਉਹ ਇੰਡਸ ਟਾਵਰ ਕੰਪਨੀ ਵਿੱਚ ਬਤੌਰ ਸਕਿਊਰਿਟੀ ਗਾਰਡ ਤਾਇਨਾਤ ਹੈ। ਕੰਪਨੀ ਦਾ ਇੱਕ ਟਾਵਰ ਨੂਰਪੁਰ ਬੇਟ ਤੋਂ ਖੈਹਿਰਾ ਬੇਟ ਵਾਲੀ ਸੜਕ ’ਤੇ ਲੱਗਿਆ ਹੋਇਆ ਹੈ। ਉਹ ਡਿਊਟੀ ਲਈ ਉੱਥੇ ਗਿਆ ਤਾਂ ਟਾਵਰ ਦੀਆਂ ਬੈਟਰੀਆਂ ਗਾਇਬ ਸਨ। ਪੁਲੀਸ ਵੱਲੋਂ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। -ਨਿੱਜੀ ਪੱਤਰ ਪ੍ਰੇਰਕ