ਲੁਧਿਆਣਾ: ਕੇਂਦਰੀ ਜੇਲ੍ਹ ਦੇ ਅਧਿਕਾਰੀਆਂ ਵੱਲੋਂ ਕੀਤੀ ਚੈਕਿੰਗ ਦੌਰਾਨ ਪੰਜ ਮੋਬਾਈਲ ਫੋਨ ਮਿਲੇ ਹਨ। ਸਹਾਇਕ ਸੁਪਰਡੈਂਟ ਹਰਮਿੰਦਰ ਸਿੰਘ ਨੇ ਦੱਸਿਆ ਹੈ ਕਿ ਚੈਕਿੰਗ ਦੌਰਾਨ ਬੈਰਕ ਨੰਬਰ ਦੋ ਦੇ ਹਵਾਲਾਤੀ ਨਰਿੰਦਰ ਸਿੰਘ ਵਾਸੀ ਗਊਸ਼ਾਲਾ ਰੋਡ ਮਾਲੇਰਕੋਟਲਾ ਰੋਡ ਖੰਨਾ ਤੋਂ ਮੋਬਾਈਲ ਫੋਨ ਮਿਲਿਆ। ਇਸੇ ਤਰ੍ਹਾਂ ਸਰੂਪ ਮੱਲ ਦੀ ਅਗਵਾਈ ਹੇਠ ਕੀਤੀ ਚੈਕਿੰਗ ਦੌਰਾਨ ਬੈਰਕ ਨੰਬਰ ਛੇ ਵਿੱਚੋਂ ਵੀ ਇੱਕ ਲਾਵਾਰਸ ਮੋਬਾਈਲ ਫੋਨ ਮਿਲਿਆ ਹੈ। ਇਸੇ ਤਰ੍ਹਾਂ ਸਹਾਇਕ ਸੁਪਰਡੈਂਟ ਕੁਲਦੀਪ ਸਿੰਘ ਦੀ ਅਗਵਾਈ ਹੇਠ ਕੀਤੀ ਚੈਕਿੰਗ ਦੌਰਾਨ ਬੈਰਕ ਨੰਬਰ ਇੱਕ ਵਿੱਚੋਂ ਤਿੰਨ ਲਾਵਾਰਿਸ ਮੋਬਾਈਲ ਫੋਨ ਮਿਲੇ ਹਨ। ਪੁਲੀਸ ਥਾਣਾ ਡਿਵੀਜ਼ਨ ਨੰਬਰ ਸੱਤ ਵੱਲੋਂ ਕੇਸ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। -ਨਿੱਜੀ ਪੱਤਰ ਪ੍ਰੇਰਕ