ਨਿੱਜੀ ਪੱਤਰ ਪ੍ਰੇਰਕ
ਖੰਨਾ, 7 ਦਸੰਬਰ
ਇਥੋਂ ਦੇ ਨੇੜਲੇ ਪਿੰਡ ਲਬਿੜਾ ਵਿੱਚ ਚੱਲ ਰਹੇ ਛੱਪੜ ਦੇ ਨਵੀਨੀਕਰਨ, ਪੰਚਾਇਤੀ ਘਰ ਤੇ ਸੋਲਰ ਲਾਈਟਾਂ ਦੇ ਕੰਮਾਂ ਦਾ ਉਦਘਾਟਨ ਕਰਦਿਆਂ ਹਲਕਾ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਨੇ 14 ਲੱਖ ਰੁਪਏ ਦੀ ਗਰਾਂਟ ਦਿੱਤੀ। ਸ੍ਰੀ ਕੋਟਲੀ ਨੇ ਕਿਹਾ ਕਿ ਕਿਹਾ ਕਿ ਬਲਾਕ ਸੰਮਤੀ ਚੇਅਰਮੈਨ ਸਤਨਾਮ ਸਿੰਘ ਸੋਨੀ ਰੋਹਣੋਂ ਤੇ ਕਾਂਗਰਸੀ ਆਗੂ ਯਾਦਵਿੰਦਰ ਸਿੰਘ ਬਿੱਟੂ ਦੀ ਅਗਵਾਈ ’ਚ ਪਿੰਡ ਦੇ ਵਿਕਾਸ ਲਈ ਸਿਰ ਤੋੜ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਪਿੰਡ ਜਰਨੈਲੀ ਸੜਕ ’ਤੇ ਹੋਣ ਕਾਰਨ ਪੰਜਾਬ ਦਾ ਮਸ਼ਹੂਰ ਪਿੰਡ ਹੈ, ਜਿਸ ਦੀ ਨੁਹਾਰ ਬਦਲਣ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ। ਸ੍ਰੀ ਸੋਨੀ ਨੇ ਕਿਹਾ ਕਿ ਸਰਕਾਰ ਵੱਲੋਂ ਪਿੰਡਾਂ ਦੇ ਵਿਕਾਸ ਲਈ ਗਰਾਂਟ ਦੀ ਕੋਈ ਘਾਟ ਨਹੀਂ ਰੱਖੀ ਜਾ ਰਹੀ। ਵਿਧਾਇਕ ਕੋਟਲੀ ਦੀ ਅਗਵਾਈ ’ਚ ਹਲਕੇ ਦੇ ਪਿੰਡਾਂ ਨੂੰ ਨਮੂਨੇ ਦੇ ਪਿੰਡ ਬਣਾਇਆ ਜਾਵੇਗਾ। ਇਸ ਮੌਕੇ ਯਾਦਵਿੰਦਰ ਸਿੰਘ ਜੰਡਾਲੀ, ਗੁਰਦੀਪ ਸਿੰਘ ਰਸੂਲੜਾ, ਬੇਅੰਤ ਸਿੰਘ ਜੱਸੀ ਕਿਸ਼ਨਗੜ•, ਸੋਹਣ ਸਿੰਘ ਮਾਜਰੀ, ਕੁਲਿੰਵਦਰ ਸਿੰਘ ਰਸੂਲੜਾ, ਆਦਿ ਹਾਜ਼ਰ ਸਨ।
ਗਿਆਨਜੋਤ ਸਕੂਲ ਦਾ ਉਦਘਾਟਨ
ਮਾਛੀਵਾੜਾ (ਪੱਤਰ ਪ੍ਰੇਰਕ): ਭਾਈ ਘਨੱਈਆ ਵੈੱਲਫੇਅਰ ਅਤੇ ਰਿਸਰਚ ਟਰੱਸਟ ਵੱਲੋਂ ਸੰਚਾਲਕ ਗਿਆਨਜੋਤ ਡਿਵਾਈਨ ਸਕੂਲ ਬੁੱਢੇਵਾਲ ਦਾ ਨੀਂਹ ਪੱਥਰ ਰੱਖਿਆ ਗਿਆ। ਸਾਹਿਬ ਭਾਈ ਹਰਪ੍ਰੀਤ ਸਿੰਘ ਜੱਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਪੱਥਰ ਤੋਂ ਘੁੰਡ ਚੁਕਾਈ ਕਰਕੇ ਸਕੂਲ ਦਾ ਰਸਮੀ ਉਦਘਾਟਨ ਕੀਤਾ। ਸਮਾਗਮ ’ਚ ਮਹਿੰਦਰ ਪਾਲ ਜੈਨ ਜਨਰਲ ਸਕੱਤਰ ਯੂਐੱਸਪੀਸੀ ਸਕੂਲ, ਬਲਵੀਰ ਸਿੰਘ ਬੁੱਢੇਵਾਲ ਚੇਅਰਮੈਨ ਬਲਾਕ ਸੰਮਤੀ, ਆਸ਼ਾ ਮਲਹੋਤਰਾ ਰਿਟਾ. ਪ੍ਰਿੰਸੀਪਲ ਵੱਲੋਂ ਵੀ ਵਿਸ਼ੇਸ ਤੌਰ ’ਤੇ ਸ਼ਿਰਕਤ ਕੀਤੀ ਗਈ।