ਪੱਤਰ ਪ੍ਰੇਰਕ
ਪਾਇਲ, 12 ਅਪਰੈਲ
ਇੱਥੇ ਦਾਣਾ ਮੰਡੀ ਵਿੱਚ ਕਣਕ ਦੀ ਖਰੀਦ ਦਾ ਉਦਘਾਟਨ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਵੱਲੋਂ ਕਿਸਾਨ ਹਰਜੀਤ ਸਿੰਘ ਮਕਸੂਦੜਾ ਦੀ ਕਣਕ ਦੀ ਢੇਰੀ ਦਾ ਭਾਅ ਲਾ ਕੇ ਕੀਤਾ ਗਿਆ। ਉਨ੍ਹਾਂ ਕਿਹਾ ਕਿ ਕਣਕ ਦੇ ਸ਼ੀਜਨ ਦੌਰਾਨ ਕਿਸਾਨਾਂ, ਆੜ੍ਹਤੀਆਂ ਅਤੇ ਮਜ਼ਦੂਰਾਂ ਨੂੰ ਕੋਈ ਵੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਗਿਆਸਪੁਰਾ ਨੇ ਅਧਿਕਾਰੀਆਂ ਨੂੰ ਕਿਹਾ ਕਿ ਕਣਕ ਦੇ ਸ਼ੀਜਨ ਵਿੱਚ ਕਿਸੇ ਨੂੰ ਖੱਜਲ ਖੁਆਰ ਨਾ ਕੀਤਾ ਜਾਵੇ ਕਿਉਂਕਿ ਆਪ ਸਰਕਾਰ ਦਾ ਪਹਿਲਾ ਇਮਤਿਹਾਨ ਦਾ ਸਾਲ ਹੈ। ਇਸ ਮੌਕੇ ਆੜ੍ਹਤੀ ਅਵਿਨਾਸ਼ਪ੍ਰੀਤ ਸਿੰਘ ਜੱਲਾ, ਏਐੱਫਐੱਸਓ ਨਰਿੰਦਰ ਸਿੰਘ ਕੌੜੀ, ਡੀਐੱਫਐੱਸਸੀ ਸਿਫਾਲੀ ਚੋਪੜਾ, ਸਾਬਕਾ ਪ੍ਰਧਾਨ ਸੁਖਵਿੰਦਰ ਸਿੰਘ ਚੀਮਾ, ਪ੍ਰਧਾਨ ਬਿੱਟੂ ਪੁਰੀ, ਗੁਰਪ੍ਰੀਤ ਸਿੰਘ ਘਣਗਸ ਹਾਜ਼ਰ ਸਨ।
ਦੋਰਾਹਾ (ਪੱਤਰ ਪ੍ਰੇਰਕ): ਇਥੇ ਅੱਜ ਪੁਰਾਣੀ ਅਨਾਜ ਮੰਡੀ ’ਚ ਕਣਕ ਦੀ ਸਰਕਾਰੀ ਖਰੀਦ ਦਾ ਰਸਮੀ ਉਦਘਾਟਨ ਵਿਧਾਇਕ ਇੰਜ.ਮਨਵਿੰਦਰ ਸਿੰਘ ਗਿਆਸਪੁਰਾ ਨੇ ਕੀਤਾ। ਉਨ੍ਹਾਂ ਨਾਲ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਜ਼ਿਲ੍ਹਾ ਕੰਟਰੋਲਰ ਸਿਫ਼ਾਲੀ ਚੌਪੜਾ, ਏਐਫਐਸਓ ਨਿਤਿਨ ਕਾਲੀਆ, ਅਮਰਜੀਤ ਸਿੰਘ ਖੰਗੂੜਾ, ਫੂਡ ਇੰਸਪੈਕਟਰ ਰਮਨੀਕ ਸਿੰਘ, ਜਸਵਿੰਦਰ ਸਿੰਘ ਪੰਧੇਰ ਹਾਜ਼ਰ ਸਨ। ਵਿਧਾਇਕ ਗਿਆਸਪੁਰਾ ਨੇ ਅਨਾਜ ਮੰਡੀ ਵਿੱਚ ਆੜ੍ਹਤੀ ਰਾਮ ਸਿੰਘ, ਰਘਬੀਰ ਸਿੰਘ ਦੀ ਦੁਕਾਨ ਤੇ ਕਣਦ ਦੀ ਫਸਲ ਲੈ ਕੇ ਆਏ ਕਿਸਾਨ ਸੁਰਮੁੱਖ ਸਿੰਘ ਪਿੰਡ ਕੱਦੋਂ ਦੀ ਢੇਰੀ ਦਾ 2015 ਰੁਪਏ ਪ੍ਰਤੀ ਕੁਇੰਟਲ ਭਾਅ ਲਾ ਕੇ ਸਰਕਾਰੀ ਖਰੀਦ ਸ਼ੁਰੂ ਕਰਵਾਈ। ਉਨ੍ਹਾਂ ਕਿਹਾ ਕਿ ਮੰਡੀ ਵਿਚ ਸਾਰੇ ਪ੍ਰਬੰਧ ਮੁਕੰਮਲ ਕੀਤੇ ਗਏ ਹਨ ਅਤੇ ਕਿਸਾਨ ਵੀ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਰਾਜਵਿੰਦਰ ਸਿਘ, ਐੱਸਪੀ ਵਰਮਾ, ਰਾਣਾ ਕੂੰਨਰ, ਰਾਕੇਸ਼ ਬਾਂਸਲ, ਮੋਹਣ ਲਾਲ, ਰਾਮੇਸ਼ ਕੁਮਾਰ ਮੇਸ਼ੀ ਹਾਜ਼ਰ ਸਨ।