ਗੁਰੂਸਰ ਸੁਧਾਰ: ਇਥੋਂ ਦੇ ਪਿੰਡ ਤਲਵਾੜਾ ਵਿੱਚ ਹਲਕਾ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਵੱਲੋਂ ਛੁੱਟੀ ਆਏ ਫ਼ੌਜੀ ਅਧਿਕਾਰੀਆਂ ਅਤੇ ਜਵਾਨਾਂ ਦੀਆਂ ਸੇਵਾਵਾਂ ਲੈ ਕੇ ਵਿਸ਼ੇਸ਼ ਸਿਖਲਾਈ ਕੈਂਪ ਲਾਉਣ ਦਾ ਉੱਪਰਲਾ ਕੀਤਾ ਹੈ। ਇਸ ਸਿਖਲਾਈ ਕੈਂਪ ਦਾ ਨਿਰੀਖਣ ਕਰਨ ਅਤੇ ਬੱਚਿਆਂ ਦਾ ਹੌਸਲਾ ਵਧਾਉਣ ਲਈ ਮਨਪ੍ਰੀਤ ਸਿੰਘ ਇਯਾਲੀ ਖ਼ੁਦ ਵੀ ਇਸ ਸਿਖਲਾਈ ਕੈਂਪ ਵਿੱਚ ਕਸਰਤ ਕਰਦੇ ਦੇਖੇ ਗਏ। ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਇਸ ਮੌਕੇ ਗੱਲਬਾਤ ਦੌਰਾਨ ਕਿਹਾ ਕਿ ਮੱਧ ਵਰਗੀ ਅਤੇ ਗ਼ਰੀਬ ਪਰਿਵਾਰ ਕਰੋਨਾ ਮਹਾਮਾਰੀ ਕਾਰਨ ਮਾੜੇ ਆਰਥਿਕ ਹਾਲਾਤ, ਬੇਰੁਜ਼ਗਾਰੀ ਅਤੇ ਬਿਮਾਰੀਆਂ ਦਾ ਸਾਹਮਣਾ ਕਰਨ ਲਈ ਮਜਬੂਰ ਹਨ। -ਪੱਤਰ ਪ੍ਰੇਰਕ