ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 16 ਅਪਰੈਲ
ਸ਼ਹਿਰ ਵਿੱਚੋਂ ਨਿਕਲਦੇ ਬੁੱਢੇ ਦਰਿਆ ਵਿੱਚ ਲੋਕਾ ਵੱਲੋ ਸੁੱਟੀ ਜਾ ਰਹੀ ਗੰਦਗੀ ਨੂੰ ਰੋਕਣ ਲਈ ਬੁੱਢੇ ਦਰਿਆ ਦੇ ਦੋਵੇਂ ਪਾਸੇ ਕਰੀਬ 14 ਕਿਲੋਮੀਟਰ ਦੇ ਏਰੀਏ ਦੀ ਸੜਕ ਦੇ ਦੋਵੇਂ ਪਾਸੇ ਲੋਹੇ ਦੀ ਜਾਲੀਆਂ ਦੀ ਫੈਂਸਿੰਗ ਲਗਾਉਣ ਦੇ ਪਾਸ ਕੀਤੇ ਗਏ ਕੰਮ ਦਾ ਅੱਜ ਹਲਕਾ ਪੂਰਬੀ ਦੇ ਵਿਧਾਇਕ ਸੰਜੈ ਤਲਵਾੜ ਤੇ ਨਗਰ ਨਿਗਮ ਕਮਿਸ਼ਨਰ ਪ੍ਰਦੀਪ ਕੁਮਾਰ ਸਭਰਵਾਲ ਨੇ ਨਿਰੀਖਣ ਕੀਤਾ। ਇਸ ਮੌਕੇ ਉਨ੍ਹਾਂ ਨੇ ਸੰਗਤ ਰਾਧਾ ਸੁਆਮੀ ਸਤਿਸੰਗ ਘਰ ਵਾਰਡ ਨੰਬਰ 14 ਵੱਲੋ ਹਲਕਾ ਪੂਰਬੀ ਵਿੱਚੋ ਨਿਕਲਦੇ ਬੁੱਢੇ ਦਰਿਆ ਵਾਲੇ ਹਿੱਸੇ ਵਿੱਚ ਹੋਣ ਵਾਲੇ ਕੰਮ ਦੀ ਸ਼ੁਰੂਆਤ ਕਰਵਾਈ ਗਈ। ਇਸ ਮੌਕੇ ਵਿਧਾਇਕ ਸੰਜੇ ਤਲਵਾੜ ਨੇ ਦੱਸਿਆ ਕਿ ਇਹ ਕੰਮ 13 ਕਰੋੜ 40 ਲੱਖ ਰੁਪਏ ਦੀ ਲਾਗਤ ਨਾਲ ਮੁਕੱਮਲ ਕੀਤਾ ਜਾਵੇਗਾ। ਇਸ ਕੰਮ ਦੇ ਪੂਰਾ ਹੋਣ ਨਾਲ ਬੁੱਢਾ ਦਰਿਆ ਗੰਦਗੀ ਤੋ ਕਾਫੀ ਹੱਦ ਤੱਕ ਮੁਕਤ ਹੋ ਜਾਵੇਗਾ, ਟਿੱਬਾ ਰੋਡ ਨੈਸ਼ਨਲ ਹਾਈਵੇ ਤੋ ਲੇ ਕੇ ਵਿਜੈ ਨਗਰ ਪੁਲੀ ਤੱਕ ਪੈਂਦੇ ਲਗਭਗ 2 ਕਿਲੋਮੀਟਰ ਏਰੀਏ ਦੀ ਸੜਕ ਦੇ ਦੋਵੇਂ ਪਾਸੇ ਲੋਹੇ ਦੀ ਜਾਲੀ ਲੱਗਣ ਤੋ ਬਾਅਦ ਇਸ ਨੂੰ ਸੁੰਦਰ ਬਣਾਉਣ ਅਤੇ ਸੰਭਾਲਣ ਦੀ ਜਿੰਮੇਵਾਰੀ ਰਾਧਾ ਸੁਆਮੀ ਸਤਿਸੰਗ ਘਰ ਵੱਲੋ ਲਈ ਗਈ ਹੈ। ਵਿਧਾਇਕ ਤਲਵਾੜ ਨੇ ਦੱਸਿਆ ਕਿ ਰਾਧਾ ਸੁਆਮੀ ਸਤਿਸੰਗ ਘਰ ਵੱਲੋ ਹਮੇਸ਼ਾ ਹੀ ਹਰ ਕੰਮ ਵਿੱਚ ਪੂਰਾ ਸਹਿਯੋਗ ਤੇ ਅਸ਼ੀਰਵਾਦ ਮਿਲਦਾ ਹੈ। ਇਸ ਮੌਕੇ ’ਤੇ ਕੌਂਸਲਰ ਪਤੀ ਸਤੀਸ਼ ਮਲੋਹਤਰਾ, ਨਿਗਰਾਣ ਇੰਜੀਨੀਅਰ ਰਜਿੰਦਰ ਸਿੰਘ, ਨਿਗਰਾਣ ਇੰਜੀਨੀਅਰ ਪ੍ਰਵੀਨ ਸਿੰਗਲਾ, ਐਸ.ਡੀ.ਓ ਅਰਵਿੰਦ ਅਗਰਵਾਲ, ਜਗਦੀਸ਼ ਲਾਲ, ਕੇ.ਐਲ. ਖੰਨਾ, ਰਮੇਸ਼ ਕਾਲੜਾ, ਅਨਿਲ ਮਲਹੋਤਰਾ, ਸ਼ੁਭੀ ਰਾਮ, ਗਿਆਨ ਚੰਦ, ਦਵਿੰਦਰ ਸਿੰਘ, ਦਵਿੰਦਰ ਕੁਮਾਰ, ਕੰਵਲਜੀਤ ਸਿੰਘ ਬੋਬੀ, ਅੰਕਿਤ ਮਲਹੋਤਰਾ, ਗੁਰਜੀਤ ਸਿੰਘ ਆਦਿ ਮੌਜੂਦ ਸਨ।