ਡੀਪੀਐਸ ਬਤਰਾ
ਸਮਰਾਲਾ, 21 ਸਤੰਬਰ
ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਦੀ ਅਗਵਾਈ ਹੇਠ ਪੰਥਕ ਲਹਿਰ ਦੇ ਮੈਂਬਰਾਂ ਵੱਲੋਂ ਭਾਈ ਸਿਮਰਨਜੋਤ ਸਿੰਘ ਭੜੀ ਅਤੇ ਭਾਈ ਹਰਪਾਲ ਸਿੰਘ ਬਿਜਲੀਪੁਰ ਦੀ ਅਗਵਾਈ ਹੇਠ ਸਮਰਾਲਾ ਦੇ ਮੇਨ ਚੌਕ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਲਾਪਤਾ ਹੋਏ 328 ਸਰੂਪਾਂ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਪੁਤਲੇ ਫੂਕੇ ਗਏ। ਇਸ ਮੌਕੇ ਵੱਡੀ ਗਿਣਤੀ ਵਿੱਚ ਇਕੱਤਰ ਹੋਈ ਸੰਗਤ ਨੇ ਸ਼੍ਰੋਮਣੀ ਕਮੇਟੀ ਵੱਲੋਂ ਕੀਤੀ ਜਾਂਚ ’ਤੇ ਅਸੰਤੁਸ਼ਟੀ ਜ਼ਾਹਰ ਕੀਤੀ। ਉਨ੍ਹਾਂ ਕਿਹਾ ਕਿ ਅੱਜ ਸ਼੍ਰੋਮਣੀ ਕਮੇਟੀ ਬਾਦਲਾਂ ਦੇ ਪਰਿਵਾਰ ਦੀ ਕੱਠਪੁਤਲੀ ਬਣ ਕੇ ਰਹਿ ਗਈ ਹੈ। ਜਿਵੇਂ ਬਾਦਲ ਪਰਿਵਾਰ ਚਾਹੁੰਦਾ ਹੈ ਉਸੇ ਤਰ੍ਹਾਂ ਦੇ ਬੇਤੁੱਕੇ ਬਿਆਨ ਦਿੱਤੇ ਜਾ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਜਥੇਦਾਰ ਲੌਂਗੋਵਾਲ ਅਤੇ ਸੁਖਬੀਰ ਸਿੰਘ ਬਾਦਲ ਨੂੰ ਆਪਣੀ ਜ਼ਮੀਰ ਦੀ ਆਵਾਜ਼ ਸੁਣਦੇ ਹੋਏ ਆਪੋ ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ। ਇਸ ਮੌਕੇ ਅਮਰੀਕ ਸਿੰਘ ਰੋਮੀ ਹਲਕਾ ਬਸੀ ਪਠਾਣਾਂ, ਸੰਦੀਪ ਸਿੰਘ ਰੁਪਾਲੋਂ, ਭਾਈ ਸੁਜਾਨ ਸਿੰਘ ਮੰਜਾਲੀਆਂ, ਸੰਤੋਖ ਸਿੰਘ ਨਾਗਰਾ, ਅਮਰਜੀਤ ਸਿੰਘ ਬਾਲਿਓਂ, ਭਾਈ ਸੁਖਵਿੰਦਰ ਸਿੰਘ ਭਗਵਾਨਪੁਰਾ, ਮਨਜੀਤ ਸਿੰਘ ਲੱਲ ਕਲਾਂ, ਜਸਵੀਰ ਸਿੰਘ ਗਾਜੀਪੁਰ, ਦਿਆ ਸਿੰਘ ਦੋਰਾਹਾ, ਟਹਿਲ ਸਿੰਘ ਬਿਜਲੀਪੁਰ, ਰਣਧੀਰ ਸਿੰਘ ਮਾਛੀਵਾੜਾ, ਜੋਰਾ ਸਿੰਘ ਲੱਲ ਕਲਾਂ, ਸਰਬਜੀਤ ਸਿੰਘ ਪੱਪੀ, ਕੁਲਵਿੰਦਰ ਸਿੰਘ ਭਗਵਾਨਪੁਰਾ, ਗੁਲਜਾਰ ਸਿੰਘ ਸਾਬਕਾ ਸਰਪੰਚ ਪਾਲ ਮਾਜਰਾ, ਕੁਲਵਿੰਦਰ ਸਿੰਘ ਮੁਸ਼ਕਾਬਾਦ, ਜਗਜੀਤ ਸਿੰਘ, ਰਵਿੰਦਰ ਕੌਰ ਗਹਿਲੇਵਾਲ ਸ਼ਾਮਲ ਸਨ।