ਲੁਧਿਆਣਾ: ਥਾਣਾ ਬਸਤੀ ਜੋਧੇਵਾਲ ਦੀ ਪੁਲੀਸ ਨੂੰ ਚੰਦਰ ਨਗਰ ਸਿਵਲ ਲਾਈਨ ਵਾਸੀ ਕਸ਼ਿਸ਼ ਸਿੰਗਲਾ ਨੇ ਦੱਸਿਆ ਹੈ ਕਿ ਉਸ ਦੀ ਕੈਲਾਸ਼ ਨਗਰ ਰੋਡ ’ਤੇ ਕੇਐੱਸ ਗਾਰਮੈਂਟ ਫੈਕਟਰੀ ਹੈ। ਰਾਤ ਨੂੰ ਉਹ ਫੈਕਟਰੀ ਬੰਦ ਕਰਕੇ ਘਰ ਆ ਗਏ ਸਨ, ਅਗਲੇ ਦਿਨ ਜਦੋਂ ਗਏ ਤਾਂ ਤਾਲੇ ਟੁੱਟੇ ਹੋਏ ਸਨ। ਜਦੋਂ ਉਨ੍ਹਾਂ ਅੰਦਰ ਜਾ ਕੇ ਵੇਖਿਆ ਤਾਂ ਗੁਦਾਮ ਵਿੱਚ ਰੱਖੇ ਸਾਮਾਨ ਵਿੱਚੋਂ 159 ਥਾਨ ਕੱਪੜਾ, 7 ਸਿਲਾਈ ਮਸ਼ੀਨਾਂ, 6-700 ਟਰੈਕ ਸੂਟ ਅਤੇ ਸਵੈੱਟ ਸ਼ਰਟਾਂ, ਇਕ ਐੱਲਈਡੀ ਅਤੇ ਕਾਊਂਟਰ ਦੇ ਦਰਾਜ ਵਿੱਚ ਪਏ 50 ਹਜ਼ਾਰ ਰੁਪਏ ਗਾਇਬ ਸਨ। ਜਾਂਚ ਅਧਿਕਾਰੀ ਵਿਜੈ ਕੁਮਾਰ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। -ਨਿੱਜੀ ਪੱਤਰ ਪ੍ਰੇਰਕ