ਲੁਧਿਆਣਾ: ਥਾਣਾ ਸਰਾਭਾ ਨਗਰ ਦੇ ਇਲਾਕੇ ਸਾਊਥ ਸਿਟੀ ਸਥਿਤ ਇਕ ਗੇਮ ਜ਼ੋਨ ਕਲੱਬ ਦੇ ਲਾਕਰ ਵਿੱਚੋਂ ਨਾਮਲੂਮ ਵਿਅਕਤੀ ਮਹਿੰਗੇ ਫੋਨ ਚੋਰੀ ਕਰਕੇ ਲੈ ਗਏ ਹਨ। ਇਸ ਸਬੰਧੀ ਇੰਦਰ ਨਗਰ ਵਾਸੀ ਅਮਿਤ ਸਿੰਗਲਾ ਨੇ ਦੱਸਿਆ ਹੈ ਕਿ ਉਹ ਆਪਣੇ ਲੜਕੇ ਧਰੁਵ ਤੋਂ ਇਲਾਵਾ ਦੋਸਤ ਜਸਰਾਜ ਸਿੰਘ ਅਤੇ ਈਸ਼ਵਰਜੀਤ ਸਿੰਘ ਨਾਲ ਸਾਊਥ ਸਿਟੀ ਸਥਿਤ ਰੇਲਵੇ ਟੂ ਵਿੱਚ ਇਕ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਗਏ ਸਨ। ਪ੍ਰਬੰਧਕਾਂ ਵੱਲੋਂ ਉਨ੍ਹਾਂ ਨੂੰ ਲਾਕਰ ਨੰਬਰ 64 ਅਲਾਟ ਕੀਤਾ ਗਿਆ ਸੀ, ਜਿਸ ਵਿੱਚ ਉਨ੍ਹਾਂ ਨੇ ਆਪਣੇ ਮੋਬਾਈਲ ਫੋਨ, ਪਰਸ ਅਤੇ ਹੋਰ ਸਾਮਾਨ ਰੱਖ ਦਿੱਤਾ। ਜਦੋਂ ਉਹ ਵਾਪਸ ਆਏ ਤਾਂ ਵੇਖਿਆ ਕਿ ਲਾਕਰ ਟੁੱਟਾ ਹੋਇਆ ਸੀ ਅਤੇ ਉਸ ਵਿੱਚ ਰੱਖਿਆ ਅਮਿਤ ਸਿੰਗਲਾ ਦਾ ਆਈਫੋਨ 11, ਜਸਕਰਨ ਸਿੰਘ ਦਾ ਆਈਫੋਨ 12, ਅਤੇ ਪਰਸ ਜਿਸ ਵਿੱਚ 5 ਹਜ਼ਾਰ ਰੁਪਏ ਦੀ ਨਗਦੀ ਤੇ ਹੋਰ ਸਾਮਾਨ ਰੱਖਿਆ ਹੋਇਆ ਸੀ ਤੋਂ ਇਲਾਵਾ ਪਲਕ ਗਰਗ ਦਾ ਆਈਫ਼ੋਨ 11 ਅਤੇ ਇਸ਼ਵਰਜੀਤ ਦਾ ਆਈਫੋਨ 12 ਪ੍ਰੋ ਮੈਕਸ ਗਾਇਬ ਸੀ। ਜਾਂਚ ਅਧਿਕਾਰੀ ਰਜਿੰਦਰ ਕੁਮਾਰ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। -ਨਿੱਜੀ ਪੱਤਰ ਪ੍ਰੇਰਕ