ਮੰਡ ਝੜੌਦੀ ਵਿੱਚ ਪਰਵਾਸੀ ਮਜ਼ਦੂਰਾਂ ਦੀਆਂ ਝੁੱਗੀਆਂ ਸੜੀਆਂ

ਹਜ਼ਾਰਾਂ ਰੁਪਏ ਦੀ ਨਕਦੀ ਅਤੇ ਘਰੇਲੂ ਸਾਮਾਨ ਸੜ ਕੇ ਸੁਆਹ

ਮੰਡ ਝੜੌਦੀ ਵਿੱਚ ਪਰਵਾਸੀ ਮਜ਼ਦੂਰਾਂ ਦੀਆਂ ਝੁੱਗੀਆਂ ਸੜੀਆਂ

ਮੰਡ ਝੜੌਦੀ ਵਿੱਚ ਅੱਗ ਲੱਗਣ ਨਾਲ ਸੜ ਕੇ ਸੁਆਹ ਹੋਈਆਂ ਝੁੱਗੀਆਂ।-ਫੋਟੋ: ਟੱਕਰ

ਪੱਤਰ ਪ੍ਰੇਰਕ

ਮਾਛੀਵਾੜਾ, 14 ਦਸੰਬਰ

ਸਤਲੁਜ ਦਰਿਆ ਕਿਨਾਰੇ ਧੁੱਸੀ ਬੰਨ੍ਹ ’ਤੇ ਪਿੰਡ ਮੰਡ ਝੜੌਦੀ ਵਿਖੇ ਝੁੱਗੀਆਂ ਬਣਾ ਕੇ ਰਹਿੰਦੇ ਪਰਵਾਸੀ ਮਜ਼ਦੂਰਾਂ ’ਤੇ ਅੱਗ ਕਹਿਰ ਬਣੇ ਕੇ ਆਈ ਜਿਸ ਕਾਰਨ ਉਨ੍ਹਾਂ ਦੀਆਂ 10 ਆਸ਼ੀਆਨੇ ਸੜ ਕੇ ਸੁਆਹ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਪਰਵਾਸੀ ਮਜ਼ਦੂਰ ਰੋਜ਼ਾਨਾ ਦੀ ਤਰ੍ਹਾਂ ਆਪਣੇ ਘਰੋਂ ਕੰਮ ’ਤੇ ਗਏ ਹੋਏ ਸਨ ਅਤੇ ਪਿੱਛੋਂ ਇੱਕ ਝੁੱਗੀ ਨੂੰ ਅੱਗ ਲੱਗੀ ਜਿਸ ਨੇ ਦੇਖਦਿਆਂ ਹੀ ਆਸ-ਪਾਸ ਬਣੀਆਂ 10 ਝੁੱਗੀਆਂ ਨੂੰ ਆਪਣੀ ਚਪੇਟ ’ਚ ਲੈ ਲਿਆ। ਝੁੱਗੀਆਂ ’ਚ ਰਹਿੰਦੇ ਗਰੀਬ ਮਜ਼ਦੂਰ ਮਨੀਸ਼ ਕੁਮਾਰ, ਰਾਜੂ, ਮਨੀ, ਦਿਨੇਸ਼ ਆਦਿ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਝੁੱਗੀਆਂ ਨੇੜਿਓਂ ਖੇਤਾਂ ਦੀ ਮੋਟਰ ਨੂੰ ਜਾਂਦੀ ਬਿਜਲੀ ਲਾਈਨ ਦੀਆਂ ਤਾਰਾਂ ’ਤੇ ਸ਼ਾਰਟ ਸ਼ਰਕਟ ਹੋਇਆ, ਜਿਸ ਦੀਆਂ ਚੰਗਿਆੜੀਆਂ ਝੁੱਗੀਆਂ ’ਤੇ ਡਿੱਗਣ ਨਾਲ ਅੱਗ ਲੱਗ ਗਈ ਅਤੇ ਉਨ੍ਹਾਂ ’ਚ ਪਿਆ ਘਰੇਲੂ ਜ਼ਰੂਰੀ ਸਮਾਨ ਤੋਂ ਇਲਾਵਾ ਨਕਦੀ ਤੇ ਗਹਿਣੇ ਵੀ ਜਲ ਗਏ। ਪਰਵਾਸੀ ਮਜ਼ੂਦਰਾਂ ਦਾ ਕਹਿਣਾ ਸੀ ਕਿ ਜਦੋਂ ਝੁੱਗੀਆਂ ਨੂੰ ਅੱਗ ਲੱਗੀ ਉਸ ਸਮੇਂ ਪੁਰਸ਼ ਤੇ ਔਰਤਾਂ ਕੰਮ ’ਤੇ ਗਏ ਹੋਏ ਸਨ ਅਤੇ ਇਸ ਅੱਗ ਨੂੰ ਪਿੰਡ ਵਾਸੀਆਂ ਦੀ ਮੱਦਦ ਨਾਲ ਬੁਝਾ ਕੇ ਅੱਗੇ ਵਧਣ ਤੋਂ ਰੋਕਿਆ। ਮੌਕੇ ’ਤੇ ਪੁੱਜੇ ਪਿੰਡ ਵਾਸੀਆਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਇਸ ਅੱਗ ਦੀ ਮਾਰ ਹੇਠ ਆਪਣੇ ਘਰ ਦਾ ਸਾਮਾਨ, ਨਕਦੀ ਗਵਾ ਚੁੱਕੇ ਗਰੀਬ ਮਜ਼ਦੂਰਾਂ ਨੂੰ ਤੁਰੰਤ ਬਣਦਾ ਮੁਆਵਜ਼ਾ ਦੇਵੇ ਤਾਂ ਜੋ ਇਹ ਮੁੜ ਆਪਣਾ ਰੈਣ-ਬਸੇਰਾ ਬਣਾ ਸਕਣ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਬੇਅਦਬੀ ਕਾਂਡ ਬਾਰੇ ਐੱਸਆਈਟੀ ਦੀ ਰਿਪੋਰਟ ਜਨਤਕ

ਬੇਅਦਬੀ ਕਾਂਡ ਬਾਰੇ ਐੱਸਆਈਟੀ ਦੀ ਰਿਪੋਰਟ ਜਨਤਕ

ਰਿਪੋਰਟ ’ਚ ਡੇਰਾ ਸੱਚਾ ਸੌਦਾ ਮੁਖੀ ਸਣੇ ਕਈ ਡੇਰਾ ਪ੍ਰੇਮੀ ਸਾਜ਼ਿਸ਼ਕਾਰ ਕ...

ਬਰਮਿੰਘਮ ਟੈਸਟ: ਇੰਗਲੈਂਡ ਦੀ ਪਾਰੀ ਲੜਖੜਾਈ

ਬਰਮਿੰਘਮ ਟੈਸਟ: ਇੰਗਲੈਂਡ ਦੀ ਪਾਰੀ ਲੜਖੜਾਈ

84 ਦੌੜਾਂ ਵਿੱਚ ਪੰਜ ਖਿਡਾਰੀ ਪੈਵੀਅਨ ਪਰਤੇ

ਸ਼ਹਿਰ

View All