ਪੱਤਰ ਪ੍ਰੇਰਕ
ਪਾਇਲ, 11 ਮਈ
ਸਾਲ-2024 ਦੇ ਪੰਜਵੀਂ ਜਮਾਤ ਦੇ ਨਤੀਜਿਆਂ ’ਚੋਂ ਮੱਲਾਂ ਮਾਰਨ ਵਾਲੇ ਸਰਕਾਰੀ ਪ੍ਰਾਇਮਰੀ ਸਕੂਲ ਜਰਗ ਦੇ ਬੱਚਿਆਂ ਨੂੰ ਸ਼ਹੀਦ ਬਲਵਿੰਦਰ ਸਿੰਘ ਨਾਹਨ ਟਰੱਸਟ ਵੱਲੋਂ ਪ੍ਰਧਾਨ ਜਸਵੰਤ ਸਿੰਘ ਜਰਗ ਦੀ ਪ੍ਰਧਾਨਗੀ ਹੇਠ ਸਨਮਾਨਿਆ ਗਿਆ। ਇਸ ਸਮਾਰੋਹ ਸਮੇਂ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਹਰਮਨਜੋਤ ਸਿੰਘ ਪੁੱਤਰ ਗੁਰਪ੍ਰੀਤ ਸਿੰਘ ਨੂੰ 1 ਹਜ਼ਾਰ ਨਗਦ ਤੇ ਟਰਾਫੀ, ਦੂਜੇ ਨੰਬਰ ’ਤੇ ਆਏ ਪ੍ਰਭਜੋਤ ਸਿੰਘ ਨੂੰ 700 ਰੁਪਏ ਨਗਦ ਤੇ ਟਰਾਫੀ ਅਤੇ ਤੀਜੇ ਸਥਾਨ ’ਤੇ ਆਉਣ ਵਾਲੇ ਸਹਿਜ ਸ਼ਾਹ ਨੂੰ 500 ਰੁਪਏ ਤੇ ਟਰਾਫੀ ਦਿੱਤੀ ਗਈ। ਇਸ ਸਮਾਰੋਹ ਮੌਕੇ ਬੋਲਦਿਆਂ ਪ੍ਰਧਾਨ ਜਸਵੰਤ ਸਿੰਘ ਜਰਗ ਨੇ ਕਿਹਾ ਕਿ ਬੱਚਿਆਂ ਦੀ ਰੁਚੀ ਵਧਾਉਣ ਖ਼ਾਤਰ ਹਰ ਸਾਲ ਪੜ੍ਹਾਈ, ਖੇਡਾਂ ਤੇ ਹੋਰ ਖੇਤਰਾਂ ਵਿੱਚ ਨਾਮਣਾ ਖੱਟਣ ਵਾਲੇ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ ’ਤੇ ਟਰੱਸਟ ਵੱਲੋਂ ਸਨਮਾਨਿਆ ਜਾਂਦਾ ਹੈ।
ਇਸ ਮੌਕੇ ਸਰਪੰਚ ਜਸਪ੍ਰੀਤ ਸਿੰਘ ਸੋਨੀ, ਪੰਚ ਗੁਰਪ੍ਰੀਤ ਸਿੰਘ ਗੁਰੀ, ਪੰਚ ਧਰਮਿੰਦਰ ਸਿੰਘ, ਪ੍ਰਧਾਨ ਮਾਸਟਰ ਭੁਪਿੰਦਰ ਸਿੰਘ, ਪੰਚ ਹਰੀ ਸਿੰਘ, ਭਵਨਦੀਪ ਸਿੰਘ ਮੰਡੇਰ, ਸੁਖਦੇਵ ਸਿੰਘ ਫੌਜੀ, ਬਲਜੀਤ ਸਿੰਘ ਭੰਗੂ, ਕਮਲਜੀਤ ਸਿੰਘ, ਸਾਬਕਾ ਪੰਚ ਜਸਵੀਰ ਸਿੰਘ ਆਦਿ ਹਾਜ਼ਰ ਸਨ।