ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 16 ਜੂਨ
ਆਲ ਇੰਡੀਆ ਇੰਡਸਟਰੀ ਤੇ ਟਰੇਡ ਫੋਰਮ ਦੇ ਪ੍ਰਧਾਨ ਬਦੀਸ਼ ਜਿੰਦਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਬੈਂਕਾਂ ’ਚ ਵਿਆਜ ਵਧਾਉਣ ਨਾਲ ਦੇਸ਼ ’ਚ ਆਰਥਿਕ ਸੰਕਟ ਵਧਣ ਦੀ ਚਿਤਾਵਨੀ ਦਿੱਤੀ ਹੈ। ਉਨ੍ਹਾਂ ਨੇ ਲਿਖਿਆ ਕਿ ਹਾਲ ’ਚ ਹੀ ਭਾਰਤੀ ਰਿਜ਼ਰਵ ਬੈਂਕ ਨੇ ਰੈਪੋ ਦਰ ਨੂੰ ਅੱਧਾ ਫੀਸਦੀ ਵਧਾ ਕੇ 4.90 ਫੀਸਦੀ ਕਰ ਦਿੱਤਾ ਹੈ, ਜਦੋਂ ਕਿ ਪਿਛਲੇ ਮਹੀਨੇ ਹੀ ਰੈਪੋ ਦਰ ’ਚ ਪੁਆਇੰਟ 40 ਫੀਸਦੀ ਬੇਸਿਸ ਦਾ ਵਾਧਾ ਕੀਤਾ ਗਿਆ ਸੀ। ਇਸ ਦੇ ਨਤੀਜੇ ਪਿਛਲੇ 2 ਮਹੀਨਿਆਂ ਦੇ ਰੈਪੋ ਦਰ 4 ਫੀਸਦੀ ਤੋਂ ਵਧ ਕੇ 4.90 ਫੀਸਦੀ ਹੋ ਚੁੱਕੀ ਹੈ।