ਮਾਛੀਵਾੜਾ: ਐੱਸਡੀਐੱਮ ਮਨਜੀਤ ਕੌਰ ਨੇ ਅੱਜ ਢੋਆ-ਢੁਆਈ ਕਰਨ ਵਾਲੇ ਠੇਕੇਦਾਰ ਅਤੇ ਆੜ੍ਹਤੀਆਂ ਨਾਲ ਮੀਟਿੰਗ ਕੀਤੀ। ਮੀਟਿੰਗ ਦੌਰਾਨ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਹਰਜਿੰਦਰ ਸਿੰਘ ਖੇੜਾ ਨੇ ਮੁੱਦਾ ਉਠਾਇਆ ਕਿ ਲਿਫਟਿੰਗ ਦੇ ਠੇਕੇਦਾਰ ਕੋਲ ਲੋੜੀਂਦੇ ਟਰੱਕ ਹੀ ਨਹੀਂ ਹਨ, ਜਿਸ ਕਾਰਨ ਫਸਲ ਖੁੱਲ੍ਹੇ ਅਸਮਾਨ ਹੇਠ ਪਈ ਹੈ। ਲਿਫਟਿੰਗ ਠੇਕੇਦਾਰ ਨੇ ਕਿਹਾ ਕਿ ਫਸਲ ਖਰੀਦਣ ਵਾਲੀਆਂ ਏਜੰਸੀਆਂ ਕੋਲ ਕਣਕ ਸਟੋਰ ਲਈ ਲੋੜੀਂਦੇ ਗੁਦਾਮ ਹੀ ਨਹੀਂ ਹਨ। ਐੱਸਡੀਐੱਮ ਮਨਜੀਤ ਕੌਰ ਨੇ ਸਾਰਿਆਂ ਦੀਆਂ ਸਮੱਸਿਆਵਾਂ ਸੁਣਨ ਤੋਂ ਬਾਅਦ ਢੋਆ-ਢੁਆਈ ਕਰਨ ਵਾਲੇ ਠੇਕੇਦਾਰ ਨੂੰ ਸਖ਼ਤ ਨਿਰਦੇਸ਼ ਦਿੱਤੇ ਹਨ ਕਿ ਜੇਕਰ ਅੱਜ ਸ਼ਾਮ ਤੱਕ ਆੜ੍ਹਤੀਆਂ ਨੂੰ ਲੋੜੀਂਦੇ ਵਾਹਨ ਨਾ ਮਿਲੇ ਤਾਂ ਉਹ ਉੱਚ ਅਧਿਕਾਰੀਆਂ ਨੂੰ ਰਿਪੋਰਟ ਕਰਨਗੇ। ਇਸ ਮੌਕੇ ਮੌਜੂਦ ਡੀਐੱਸਪੀ ਹਰਵਿੰਦਰ ਸਿੰਘ ਖਹਿਰਾ ਵੀ ਮੌਜੂਦ ਸਨ। -ਪੱਤਰ ਪ੍ਰੇਰਕ