ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 7 ਜੂਨ
ਮਹਾਨ ਕਰਨੈਲ ਤੇ ਸਿੱਖ ਰਾਜ ਦੇ ਬਾਨੀ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਦਾ ਸ਼ਹੀਦੀ ਸਮਾਗਮ 9 ਜੂਨ ਨੂੰ ਨੇੜਲੇ ਪਿੰਡ ਸਵੱਦੀ ਕਲਾਂ ਵਿਖੇ ਹੋਵੇਗਾ ਜਿਸ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਦੀ ਕਾਰਜਕਾਰੀ ਕਮੇਟੀ ਦੀ ਗੁਰਦਿਆਲ ਸਿੰਘ ਤਲਵੰਡੀ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ। ਉਨ੍ਹਾਂ ਦੱਸਿਆ ਕਿ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਕ੍ਰਾਂਤੀਕਾਰੀ ਕਵੀਸ਼ਰ ਤੇ ਚੋਣਵੇਂ ਕਿਸਾਨ ਮਜ਼ਦੂਰ ਆਗੂ ਬਾਬਾ ਬੰਦਾ ਸਿੰਘ ਬਹਾਦਰ ਦੀ ਮਹਾਨ ਜੀਵਨੀ, ਲੜੀਆਂ ਜੰਗਾਂ, ਮਹਾਨ ਕਾਰਜਾਂ, ਵਿਲੱਖਣ ਕੁਰਬਾਨੀਆਂ ਬਾਰੇ ਢੁੱਕਵੇਂ ਵਿਚਾਰ ਪੇਸ਼ ਕਰਨਗੇ। ਇਸ ਮੌਕੇ ਸਕੱਤਰ ਜਸਦੇਵ ਸਿੰਘ ਲਲਤੋਂ, ਜਥੇਦਾਰ ਗੁਰਮੇਲ ਸਿੰਘ, ਡਾ. ਅਵਤਾਰ ਸਿੰਘ ਤਲਵੰਡੀ, ਚਰਨਜੀਤ ਸਿੰਘ, ਸੁਖਚੈਨ ਸਿੰਘ, ਗੁਰਬਖਸ਼ ਸਿੰਘ, ਜਗਮੋਹਣ ਸਿੰਘ ਸਵੱਦੀ ਮੌਜੂਦ ਸਨ।