ਲੁਧਿਆਣਾ: ਕੌਮਾਗਾਟਾ ਮਾਰੂ ਯਾਦਗਾਰ ਕਮੇਟੀ ਜ਼ਿਲ੍ਹਾ ਲੁਧਿਆਣਾ ਦੀ ਕਾਰਜਕਾਰੀ ਕਮੇਟੀ ਦੀ ਐਮਰਜੈਂਸੀ ਮੀਟਿੰਗ ਅੱਜ ਸਾਥੀ ਕੁੁਲਦੀਪ ਸਿੰਘ ਐਡਵੋਕੇਟ ਦੀ ਪ੍ਰਧਾਨਗੀ ਹੇਠ ਹੋਈ। ਇਸ ਵਿਚ ਹਰਿਮੰਦਰ ਸਾਹਿਬ ਅੰਮ੍ਰਿਤਸਰ ਤੇ ਕਪੂਰਥਲਾ ਵਿੱਚ ਧਾਰਮਿਕ ਬੇਅਦਬੀ ਦੀਆਂ ਘਟਨਾਵਾਂ ਅਤੇ ਲੁਧਿਆਣਾ ਕੋਰਟ ਕੰਪਲੈਕਸ ਵਿੱਚ ਬੰਬ ਧਮਾਕੇ ਦੀ ਨਿਖੇਧੀ ਕੀਤੀ ਹੈ। ਅੱਜ ਦੀ ਮੀਟਿੰਗ ਨੂੰ ਸੰਬੋਧਨ ਕਰਦਿਆ ਜਸਦੇਵ ਸਿੰਘ ਲਲਤੋਂ, ਉੁਜਾਗਰ ਸਿੰਘ ਬੱਦੋਵਾਲ, ਮਲਕੀਤ ਸਿੰਘ, ਜੋਗਿੰਦਰ ਸਿੰਘ ,ਸੁੁਖਦੇਵ ਸਿੰਘ ,ਪ੍ਰਕਾਸ਼ ਹਿੱਸੋਵਾਲ, ਚਰਨਜੀਤ ਹਿੰਮਾਯੂਪੁਰਾ, ਐਡਵੋਕੇਟ ਗੁਰਚਰਨਜੀਤ ਸਿੰਘ ਨੇ ਮੰਗ ਕੀਤੀ ਕਿ ਇਨ੍ਹਾਂਘਟਨਾਵਾਂ ਦੀ ਫੌਰੀ ਜਾਂਚ ਹਾਈ ਕੋਰਟ ਦੇ 3 ਮੌਜੂਦਾ ਜੱਜਾਂ ਦੇ ਆਧਾਰ ’ਤੇ 15 ਦਿਨ ਦੇ ਨੀਅਤ ਸਮੇਂ ਵਿੱਚ ਕਰਵਾਈ ਜਾਵੇ। -ਖੇਤਰੀ ਪ੍ਰਤੀਨਿਧ