ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 18 ਅਗਸਤ
ਸ਼੍ਰੋਮਣੀ ਅਕਾਲੀ (ਬੀਸੀ) ਵਿੰਗ ਦੇ ਪ੍ਰਧਾਨ ਜਥੇਦਾਰ ਹੀਰਾ ਸਿੰਘ ਗਾਬੜ੍ਹੀਆ ਨੇ ਕਿਹਾ ਹੈ ਕਿ ਬੀਸੀ ਵਰਗ ਅਕਾਲੀ ਦਲ ਦੀ ਵੱਡੀ ਸ਼ਕਤੀ ਹੈ, ਜੋ ਅਪਣੀ ਤਾਕਤ ਅਨੁਸਾਰ ਹਾਰ ਜਿੱਤ ਦਾ ਫ਼ੈਸਲਾ ਕਰਨ ਦੀ ਸਮਰੱਥਾ ਰੱਖਦਾ ਹੈ। ਉਹ ਅੱਜ ਵਿੰਗ ਦੀ ਹੋਈ ਮੀਟਿੰਗ ਦੌਰਾਨ ਸੰਬੋਧਨ ਕਰ ਰਹੇ ਸਨ। ਮੀਟਿੰਗ ਦਾ ਮੁੱਖ ਏਜੰਡਾ 15 ਹਲਕਿਆਂ ਦੀ ਨਿਸ਼ਾਨਦੇਹੀ ਕਰਨਾ ਸੀ, ਜਿਨ੍ਹਾਂ ਵਿੱਚ ਬੀਸੀ ਵਰਗ ਨਾਲ ਸਬੰਧਤ ਉਮੀਦਵਾਰ ਚੋਣ ਲੜ ਸਕਦੇ ਹਨ। ਇਸ ਮੌਕੇ ਜ਼ਿਲ੍ਹਾ ਪ੍ਰਧਾਨਾਂ ਨੇ ਪਾਰਟੀ ਵੱਲੋਂ ਬੀਸੀ ਵਿੰਗ ਪ੍ਰਤੀ ਦਿਖਾਈ ਜਾ ਰਹੀ ਬੇਰੁਖੀ ਪ੍ਰਤੀ ਵੀ ਸਵਾਲ ਖੜੇ ਕੀਤੇ।