ਪੱਤਰ ਪੇ੍ਰਰਕ
ਮਾਛੀਵਾੜਾ, 19 ਸਤੰਬਰ
ਇੱਥੇ ਗੜ੍ਹੀ ਤਰਖਾਣਾ ਸਰਹਿੰਦ ਨਹਿਰ ਪੁਲ ’ਤੇ ਸਿੰਜਾਈ ਵਿਭਾਗ ਦੇ ਵਿੰਗ ਪੰਜਾਬ ਜਲ ਸ੍ਰੋਤ ਨਿਗਮ ਦੇ ਸੇਵਾਮੁਕਤ ਮੁਲਾਜ਼ਮਾਂ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਜੋਰਾ ਸਿੰਘ ਦੀ ਪ੍ਰਧਾਨਗੀ ਵਿਚ ਹੋਈ, ਜਿਸ ਵਿਚ ਸੂਬਾ ਪ੍ਰਧਾਨ ਓਮ ਪ੍ਰਕਾਸ਼ ਚੰਡੀਗੜ੍ਹ ਅਤੇ ਸੂਬਾ ਜਨਰਲ ਸਕੱਤਰ ਸੋਹਣ ਸਿੰਘ ਭੂਨੋ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਜਾਣਕਾਰੀ ਅਨੁਸਾਰ ਸੇਵਾਮੁਕਤ ਮੁਲਾਜ਼ਮਾਂ ਵਲੋਂ ਇਸ ਮੀਟਿੰਗ ’ਚ ਆਪਣੀਆਂ ਮੰਗਾਂ ਪ੍ਰਤੀ ਵਿਚਾਰ ਚਰਚਾ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਆ ਰਹੀਆਂ ਦਰਪੇਸ਼ ਮੁਸ਼ਕਲਾਂ ਦਾ ਵਿਚਾਰ ਵਟਾਂਦਰਾ ਵੀ ਕੀਤਾ ਗਿਆ। ਇਸ ਮੀਟਿੰਗ ’ਚ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਉਨ੍ਹਾਂ ਨੂੰ ਵੀ ਬਾਕੀ ਵਿਭਾਗਾਂ ਵਾਂਗ ਪੂਰੀ ਪੈਨਸ਼ਨ ਦਿੱਤੀ ਜਾਵੇ ਅਤੇ ਪਿਛਲੇ ਕਾਫ਼ੀ ਸਮਿਆਂ ਤੋਂ ਲਟਕਦੇ ਬਕਾਏ ਵੀ ਜਾਰੀ ਕੀਤੇ ਜਾਣ। ਇਸ ਤੋਂ ਇਲਾਵਾ 26 ਚੈਪਟਰ ਬਾਰੇ ਵੀ ਖੁੱਲ੍ਹ ਕੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਸੇਵਾਮੁਕਤ ਜੇ.ਈ. ਕਰਮਜੀਤ ਸਿੰਘ, ਬਲਬੀਰ ਸਿੰਘ ਮਾਛੀਵਾੜਾ, ਨਿਰਮਲ ਸਿੰਘ ਸਹਿਜੋ ਮਾਜਰਾ, ਗੁਰਮੀਤ ਸਿੰਘ ਬੇਗੋਵਾਲ, ਦਰਸ਼ਨ ਸਿੰਘ ਮੱਲ੍ਹੀ, ਸੁਰਿੰਦਰ ਸਿੰਘ, ਚਰਨ ਸਿੰਘ, ਕੇਸਰ ਸਿੰਘ, ਜਗਤ ਸਿੰਘ, ਗੁਰਮੀਤ ਸਿੰਘ, ਜਸਪਾਲ ਸਿੰਘ, ਰਾਮਪਾਲ, ਲਾਭ ਸਿੰਘ, ਹਰਪਾਲ ਸਿੰਘ, ਸੂਬਾ ਸਿੰਘ, ਘਨੱਈਆ ਲਾਲ, ਗੁਰਦੀਪ ਸਿੰਘ ਬੇਗੋਵਾਲ, ਜਗਤਾਰ ਸਿੰਘ ਤੱਖਰਾਂ, ਬਲਜਿੰਦਰ ਸਿੰਘ, ਅਸ਼ੋਕ ਕੁਮਾਰ, ਜਗਦੇਵ ਸਿੰਘ, ਜਸਵੰਤ ਸਿੰਘ ਖਾਲਸਾ, ਕੁਲਦੀਪ ਸਿੰਘ ਨਾਗਰਾ, ਗੁਰਮੀਤ ਸਿੰਘ ਨਾਨੋਵਾਲ, ਗੁਰਪਾਲ ਸਿੰਘ, ਹਰਦੀਪ ਸਿੰਘ ਰਾਮਪੁਰ, ਹਰਲਾਭ ਸਿੰਘ, ਰਾਜ ਮੋਹਣ ਸਿੰਘ, ਗੁਲਜ਼ਾਰ ਸਿੰਘ, ਮੇਜਰ ਸਿੰਘ, ਬਲਜਿੰਦਰ ਸਿੰਘ ਵੀ ਮੌਜੂਦ ਸਨ।
ਕੈਪਸ਼ਨ: ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸੇਵਾਮੁਕਤ ਮੁਲਾਜ਼ਮ। -ਫੋਟੋ: ਟੱਕਰ