ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 9 ਜੂਨ
ਸ੍ਰੀ ਹਿੰਦੂ ਨਿਆਂ ਪੀਠ ਦੇ ਮੁੱਖ ਬੁਲਾਰੇ ਪ੍ਰਵੀਨ ਡੰਗ ਦੀ ਅਗਵਾਈ ਹੇਠ ਸ਼ਾਂਤੀ ਦੇਵੀ ਧਰਮਸ਼ਾਲਾ ਗਾਂਧੀ ਨਗਰ ਵਿੱਚ ਸਥਾਪਤ ਦੀਵਾਨ ਟੋਡਰ ਮੱਲ ਸੇਵਾ ਰਸੋਈ ਦੇ ਪ੍ਰਬੰਧਕਾਂ ਦੀ ਮੀਟਿੰਗ ਹੋਈ ਜਿਸ ਵਿੱਚ ਜਥੇਬੰਦੀ ਦਾ ਵਿਸਥਾਰ ਕੀਤਾ ਗਿਆ। ਮੀਟਿੰਗ ਦੌਰਾਨ ਸਮਾਜ ਸੇਵਕ ਅਸ਼ੋਕ ਧੀਰ ਅਤੇ ਸਤਲੁਜ ਕਲੱਬ ਦੀ ਸਾਬਕਾ ਜਨਰਲ ਸਕੱਤਰ ਰੁਚੀ ਬਾਵਾ ਨੂੰ ਦੀਵਾਨ ਟੋਡਰ ਮੱਲ ਸੇਵਾ ਰਸੋਈ ਦਾ ਸਰਪ੍ਰਸਤ ਐਲਾਨਿਆ ਗਿਆ। ਇਸ ਰਸੋਈ ਵਿੱਚ ਸਿਰਫ਼ 10 ਰੁਪਏ ਵਿੱਚ ਸੰਗਠਨ ਵੱਲੋਂ ਲੋੜਵੰਦ ਲੋਕਾਂ ਨੂੰ ਭੋਜਨ ਦੀ ਥਾਲੀ ਦਿੱਤੀ ਜਾ ਰਹੀ ਹੈ। ਇਸ ਮੌਕੇ ਲੀਗਲ ਸਲਾਹਕਾਰ ਕਵਿਤਾ ਵੀ ਮੁੱਖ ਤੌਰ ’ਤੇ ਹਾਜ਼ਰ ਹੋਏ। ਇਸ ਮੌਕੇ ਪ੍ਰਵੀਨ ਡੰਗ ਨੇ ਕਿਹਾ ਕਿ ਹਿੰਦੂ ਸਿੱਖ ਏਕਤਾ ਦੇ ਪ੍ਰਤੀਕ ਵਜੋਂ ਸਥਾਪਤ ਦੀਵਾਨ ਟੋਡਰ ਮੱਲ ਸੇਵਾ ਰਸੋਈ ਵੱਲੋਂ ਕੀਤੇ ਜਾ ਰਹੇ ਕਾਰਜਾਂ ਨੂੰ ਵੇਖਦਿਆਂ ਲੋਕ ਇਸ ਨਾਲ ਜੁੜ ਰਹੇ ਹਨ। ਸਮਾਜ ਸੇਵਕ ਅਸ਼ੋਕ ਧੀਰ ਅਤੇ ਰੁਚੀ ਬਾਵਾ ਨੇ ਕਿਹਾ ਕਿ ਪ੍ਰਬੰਧਕਾਂ ਵੱਲੋਂ ਮਹਾਨ ਸ਼ਖ਼ਸੀਅਤ ਦੀਵਾਨ ਟੋਡਰ ਮੱਲ ਦੇ ਨਾਮ ਤੇ ਬਣੀ ਇਸ ਰਸੋਈ ਵਿੱਚ ਹਰ ਲੋੜਵੰਦ ਖਾਣਾ ਖਾ ਸਕਦਾ ਹੈ। ਇਸ ਮੌਕੇ ਭੁਪਿੰਦਰ ਬੰਗਾ, ਅਸ਼ਵਨੀ ਕਤਿਆਲ, ਯੋਗੇਸ਼ ਧੀਮਾਨ, ਅਭੀ ਛਾਬੜਾ, ਜਗਦੀਸ਼ ਮਾਣਕ ਹਾਜ਼ਰ ਸਨ।