ਮੇਅਰ ਵੱਲੋਂ ਵਿਕਾਸ ਕਾਰਜਾਂ ਦਾ ਜਾਇਜ਼ਾ

ਮੇਅਰ ਵੱਲੋਂ ਵਿਕਾਸ ਕਾਰਜਾਂ ਦਾ ਜਾਇਜ਼ਾ

ਵਿਕਾਸ ਕਾਰਜਾਂ ਦਾ ਨਿਰੀਖ਼ਣ ਕਰਦੇ ਹੋਏ ਮੇਅਰ ਬਲਕਾਰ ਸਿੰਘ ਅਤੇ ਹੋਰ। -ਫੋਟੋ: ਗੁਰਿੰਦਰ ਸਿੰਘ

ਨਿੱਜੀ ਪੱਤਰ ਪ੍ਰੇਰਕ

ਲੁਧਿਆਣਾ, 17 ਅਕਤੂਬਰ

ਇਥੇ ਮੇਅਰ ਬਲਕਾਰ ਸਿੰਘ ਅਤੇ ਹਲਕਾ ਆਤਮ ਨਗਰ ਦੇ ਇੰਚਾਰਜ ਕੰਵਲਜੀਤ ਸਿੰਘ ਕੜਵਲ ਨੇ ਅੱਜ ਵਾਰਡ ਨੰਬਰ 41 ਜੈਮਲ ਸਿੰਘ ਰੋਡ ਵਿੱਖੇ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ। ਉਨ੍ਹਾਂ ਜੈਮਲ ਸਿੰਘ ਰੋਡ ਵਿੱਖੇ 2.29 ਲੱਖ ਰੁਪਏ ਦੀ ਲਾਗਤ ਨਾਲ ਬਣ ਰਹੀ ਸੜਕ ਦਾ ਨਿਰੀਖ਼ਣ ਕਰਦਿਆਂ ਵਾਰਡ ਇੰਚਾਰਜ ਰੇਸ਼ਮ ਸਿੰਘ ਸੱਗੂ ਨਾਲ ਗੱਲਬਾਤ ਕੀਤੀ ਅਤੇ ਠੇਕੇਦਾਰ ਨੂੰ ਚੰਗੀ ਕੁਆਲਿਟੀ ਨਾਲ ਸੜਕ ਨੂੰ ਜਲਦੀ ਪੂਰਾ ਕਰਨ ਦਾ ਆਦੇਸ਼ ਦਿਤਾ। ਇਸ ਮੌਕੇ ਉਦਯੋਗਪਤੀ ਅਵਤਾਰ ਸਿੰਘ ਭੋਗਲ, ਵਾਰਡ ਪ੍ਰਧਾਨ ਜਗਦੀਪ ਸਿੰਘ ਲੋਟੇ, ਕੌਂਸਲਰ ਜਸਵਿੰਦਰ ਸਿੰਘ ਠੁਕਰਾਲ, ਲਖਵਿੰਦਰ ਸਿੰਘ ਲਾਲੀ ਅਤੇ ਸੁਖਵਿੰਦਰ ਸਿੰਘ ਜਗਦੇਵ ਆਦਿ ਵੀ ਹਾਜ਼ਰ ਸਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All