ਪੱਤਰ ਪ੍ਰੇਰਕ
ਰਾਏਕੋਟ, 21 ਮਾਰਚ
ਅੱਜ ਨੇੜਲੇ ਪਿੰਡ ਭੈਣੀ ਬੜਿੰਗ ਵਿੱਚ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਜਥੇਬੰਦ ਸਕੱਤਰ ਡਾ. ਗੁਰਚਰਨ ਸਿੰਘ ਬੜਿੰਗ ਦੀ ਅਗਵਾਈ ਵਿੱਚ ਮੀਟਿੰਗ ਹੋਈ। ਜਿਸ ਵਿੱਚ ਤੈਅ ਹੋਇਆ ਕਿ ਪਿੰਡ ਦੇ ਬੱਸ ਸਟੈਂਡ ’ਤੇ 23 ਮਾਰਚ ਨੂੰ ਸ਼ਰਧਾਂਜਲੀ ਸਮਾਗਮ ਕਰਵਾ ਕੇ ਸ਼ਹੀਦ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਨੂੰ ਸ਼ਰਧਾਂਜਲੀ ਭੇਟ ਕੀਤੀ ਜਾਵੇਗੀ। ਸਮਾਗਮ ਉਪਰੰਤ ਕੇਂਦਰ ਸਰਕਾਰ ਦੀ ਵਾਅਦਾਖ਼ਿਲਾਫੀ ਵਿਰੁੱਧ ਸ਼ੰਘਰਸ਼ ਦੀ ਅਗਲੀ ਨੀਤੀ ’ਤੇ ਵਿਚਾਰਿਆ ਜਾਵੇਗਾ। ਸਮਾਗਮ ਮੌਕੇ ਚਾਹ-ਪਾਣੀ ਦਾ ਵੀ ਪ੍ਰਬੰਧ ਕੀਤਾ ਜਾਵੇਗਾ। ਸਮਾਗਮ ’ਚ ਕਵੀਸ਼ਰੀ ਜਥੇ ਵੀ ਹਾਜ਼ਰੀ ਲਗਵਾਉਗੇ।