ਖੰਨਾ: ਇਥੋਂ ਦੇ ਏ.ਐੱਸ ਕਾਲਜ ਫਾਰ ਵਿਮੈਨ ਵਿੱਚ 43ਵਾਂ ਸਾਲਾਨਾ ਖੇਡ ਸਮਾਗਮ ਕਰਵਾਇਆ ਗਿਆ, ਜਿਸ ਦਾ ਉਦਘਾਟਨ ਧਰਮਿੰਦਰ ਸਿੰਘ ਰੂਪਰਾਏ ਨੇ ਕੀਤਾ। ਸਮਾਗਮ ਦਾ ਆਰੰਭ ਵਿਦਿਆਰਥਣਾਂ ਵੱਲੋਂ ਮਾਰਚ ਪਾਸਟ ਤੇ ਝੰਡਾ ਲਹਿਰਾਉਣ ਦੀ ਰਸਮ ਉਪਰੰਤ ਕੀਤਾ ਗਿਆ। ਇਸ ਮੌਕੇ ਵਿਦਿਆਰਥਣਾਂ ਦੇ 100 ਮੀਟਰ, 200 ਮੀਟਰ, 400 ਮੀਟਰ, 200 ਮੀਟਰ ਫਾਸਟ ਵਾਕ, ਲੰਬੀ ਛਾਲ, ਜੈਵਲਿਨ ਥਰੋ, ਰਿਲੇਅ ਦੌੜ ਆਦਿ ਮੁਕਾਬਲੇ ਕਰਵਾਏ ਗਏ। ਇਸ ਦੌਰਾਨ ਮਨਪ੍ਰੀਤ ਕੌਰ ਬੈਸਟ ਅਥਲੀਟ ਐਲਾਨੀ ਗਈ। ਇਸ ਮੌਕੇ ਸ਼ਸ਼ੀ ਘਈ, ਸੁਖਵਿੰਦਰ ਕੌਰ, ਦਿਲਰਾਜ ਸਿੰਘ ਨੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਸ਼ਮਿੰਦਰ ਸਿੰਘ, ਐਡਵੋਕੇਟ ਬਰਿੰਦਰ ਡੈਵਿਟ, ਯੁਵਿਕਾ, ਵਿਕਾਸ ਮਹਿਤਾ, ਅਮਿਤ ਵਰਮਾ, ਤੇਜਿੰਦਰ ਸ਼ਰਮਾ, ਪ੍ਰਿੰਸੀਪਲ ਡਾ. ਪਵਨ ਕੁਮਾਰ ਆਦਿ ਨੇ ਸੰਬੋਧਨ ਕੀਤਾ। -ਨਿੱਜੀ ਪੱਤਰ ਪ੍ਰੇਰਕ