ਜਗਰਾਉਂ: ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਬਲਾਕ ਸਿੱਧਵਾਂ ਬੇਟ ਦੇ ਪਿੰਡ ਮਲਸੀਹਾਂ ਬਾਜਣ ਇਕਾਈ ਦੀ ਚੋਣ ਹਰਜੀਤ ਸਿੰਘ ਕਾਲਾ ਜਨੇਤਪੁਰਾ ਬਲਾਕ ਪ੍ਰਧਾਨ ਦੀ ਨਿਗਰਾਨੀ ਹੇਠ ਹੋਈ। ਇਸ ਆਮ ਅਜਲਾਸ ’ਚ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ ਅਤੇ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ ਹਾਜ਼ਰ ਹੋਏ। ਇਨ੍ਹਾਂ ਦੋਹਾਂ ਆਗੂਆਂ ਨੇ ਪਿੰਡ ਇਕਾਈ ਦੇ ਅਜਲਾਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਡੇਢ ਸਾਲ ਲੰਮਾਂ ਚੱਲੇ ਤੇ ਜੇਤੂ ਹੋਏ ਸੰਘਰਸ਼ ਨੇ ਇਹ ਸਥਾਪਤ ਕਰ ਦਿੱਤਾ ਹੈ ਕਿ ਇਸ ਜਮਾਤੀ ਰਾਜਪ੍ਰਬੰਧ ’ਚ ਹੱਕ ਹਾਸਲ ਕਰਨ ਦਾ ਇੱਕੋ ਇੱਕ ਰਾਹ ਜਥੇਬੰਦੀ ਤੇ ਜਥੇਬੰਦਕ ਸੰਘਰਸ਼ ਹੈ। ਇਸ ਸਮੇਂ ਹੋਈ ਚੋਣ ’ਚ ਮਨਜਿੰਦਰ ਸਿੰਘ ਪ੍ਰਧਾਨ, ਜਗਜੀਤ ਸਿੰਘ ਢਿੱਲੋਂ ਮੀਤ ਪ੍ਰਧਾਨ, ਸੁਖਪਾਲ ਸ਼ਰਮਾ ਸਕੱਤਰ, ਕੰਵਰਦੀਪ ਸਿੰਘ ਖਹਿਰਾ ਸਕੱਤਰ ਅਤੇ ਜਗਜੀਤ ਸਿੰਘ ਖਜ਼ਾਨਚੀ ਚੁਣੇ ਗਏ। ਅਮਨਦੀਪ ਸਿੰਘ ਖਹਿਰਾ, ਗੁਰਜੰਟ ਸਿੰਘ, ਮਨਜਿੰਦਰ ਸਿੰਘ ਖਹਿਰਾ, ਮਨਪ੍ਰੀਤ ਸਿੰਘ, ਬਲਜਿੰਦਰ ਸਿੰਘ ਖਹਿਰਾ, ਜਗਦੀਸ਼ ਕੁਮਾਰ ਕਮੇਟੀ ਮੈਂਬਰ ਚੁਣੇ ਗਏ। -ਨਿੱਜੀ ਪੱਤਰ ਪ੍ਰੇਰਕ