ਪੱਤਰ ਪ੍ਰੇਰਕ
ਮਾਛੀਵਾੜਾ, 16 ਅਕਤੂਬਰ
ਇਥੇ ਮਾਛੀਵਾੜਾ ਦੇ ਨੇੜਲੇ ਪਿੰਡ ਪੰਜੇਟਾ ਦੇ ਜੰਮਪਲ ਗੁਰਅਰਮਾਨ ਸਿੰਘ ਪੰਜੇਟਾ ਨੇ ਹੋਮੀ ਭਾਬਾ ਸੈਂਟਰ ਫਾਰ ਸਾਇੰਸ ਐਜ਼ੂਕੇਸ਼ਨ ਅਤੇ ਟਾਟਾ ਇੰਸਟੀਚਿਊਟ ਆਫ਼ ਫੰਡਾਮੈਂਟਲ ਰਿਸਰਚ ਮੁੰਬਈ ਵੱਲੋਂ ਰਾਸ਼ਟਰੀ ਪੱਧਰ ਦੇ ਭਾਰਤੀ ਰਾਸ਼ਟਰੀ ਫਿਜ਼ਿਕਸ ਉਲੰਪੀਆਡ ਵਿੱਚ ਜਿੱਤ ਪ੍ਰਾਪਤ ਕਰਕੇ ਆਪਣੇ ਇਲਾਕੇ, ਸਕੂਲ ਅਤੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ। ਇਸ ਤੋਂ ਇਲਾਵਾ ਗੁਰਅਰਮਾਨ ਸਿੰਘ ਨੇ ਇੰਜਨੀਅਰਿੰਗ ਕੋਰਸਾਂ ਵਿੱਚ ਦਾਖ਼ਲੇ ਲਈ ਕੰਡਕਟ ਕੀਤੀ ਗਈ ਰਾਸ਼ਟਰੀ ਪੱਧਰ ਦੀ ਦਾਖ਼ਲਾ ਪ੍ਰੀਖ਼ਿਆ ਜੇ.ਈ.ਈ. (ਐਡਵਾਂਸਡ) ਵਿੱਚ ਵੀ 115ਵਾਂ ਰੈਂਕ ਹਾਸਲ ਕਰਕੇ ਆਪਣੇ ਇਲਾਕੇ ਦਾ ਮਾਣ ਵਧਾਇਆ ਹੈ।