ਘੰਟਾ ਭਰ ਪਏ ਮੀਂਹ ਕਾਰਨ ਲੁਧਿਆਣਾ ਜਲਥਲ : The Tribune India

ਘੰਟਾ ਭਰ ਪਏ ਮੀਂਹ ਕਾਰਨ ਲੁਧਿਆਣਾ ਜਲਥਲ

ਘੰਟਾ ਭਰ ਪਏ ਮੀਂਹ ਕਾਰਨ ਲੁਧਿਆਣਾ ਜਲਥਲ

ਲੁਧਿਆਣਾ ਵਿੱਚ ਮੀਂਹ ਤੋਂ ਬਾਅਦ ਸੜਕ ’ਤੇ ਖੜ੍ਹੇ ਪਾਣੀ ਵਿੱਚੋਂ ਲੰਘਦੇ ਹੋਏ ਵਾਹਨ।

ਗਗਨਦੀਪ ਅਰੋੜਾ

ਲੁਧਿਆਣਾ, 6 ਅਗਸਤ

ਸਨਅਤੀ ਸ਼ਹਿਰ ਸ਼ਨਿੱਚਰਵਾਰ ਨੂੰ ਇੱਕ ਘੰਟਾ ਪਏ ਮੀਂਹ ਕਾਰਨ ਇੱਕ ਵਾਰ ਫਿਰ ਸ਼ਹਿਰ ਦੀਆਂ ਸੜਕਾਂ ’ਚ ਪਾਣੀ ਭਰ ਗਿਆ, ਜਿਸ ਕਾਰਨ ਲੋਕਾਂ ਨੂੰ ਆਉਣ-ਜਾਣ ’ਚ ਪ੍ਰੇਸ਼ਾਨੀ ਹੋਈ। ਕਈ ਥਾਈਂ ਟਰੈਫਿਕ ਜਾਮ ਕਾਰਨ ਆਵਾਜਾਈ ਵਿੱਚ ਵਿਘਨ ਵੀ ਪਿਆ। ਨਗਰ ਨਿਗਮ ਦਾ ਡ੍ਰੇਰਨਜ਼ ਸਿਸਟਮ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋਇਆ। ਪਾਣੀ ਦੀ ਨਿਕਾਸੀ ਦਾ ਸਹੀ ਪ੍ਰਬੰਧ ਨਾ ਹੋਣ ਕਾਰਨ ਗਲੀਆਂ-ਮੁਹੱਲਿਆਂ ਅਤੇ ਸੜਕਾਂ ’ਤੇ ਪਾਣੀ ਭਰ ਗਿਆ।

ਕਈਆਂ ਇਲਾਕਿਆਂ ਵਿੱਚ ਸੜਕਾਂ ਦੇ ਖੱਡਿਆਂ ਵਿੱਚ ਪਾਣੀ ਭਰ ਗਿਆ, ਜਿਸ ਕਾਰਨ ਰਾਹਗੀਰਾਂ ਨੂੰ ਬਹੁਤ ਪ੍ਰੇਸ਼ਾਨੀ ਝੱਲਣੀ ਪਈ। ਉਧਰ, ਮੀਂਹ ਕਾਰਨ ਸ਼ਹਿਰ ਵਿੱਚ ਹੁੰਮਸ ਵੀ ਕਾਫ਼ੀ ਜ਼ਿਆਦਾ ਹੋ ਗਈ। ਸਨਅਤੀ ਸ਼ਹਿਰ ਦੇ ਮੁੱਖ ਬਾਜ਼ਾਰ ਘੰਟਾ ਘਰ, ਕੇਸਰਗੰਜ ਮੰਡੀ, ਮੀਨਾ ਬਾਜ਼ਾਰ, ਗਿੱਲ ਰੋਡ, ਪਾਹਵਾ ਹਸਪਤਾਲ ਰੋਡ, ਜਨਕਪੁਰੀ, ਸਮਰਾਲਾ ਚੌਂਕ, 32 ਸੈਕਟਰ, ਚੰਡੀਗੜ੍ਹ ਰੋਡ, ਤਾਜਪੁਰ ਰੋਡ, ਟਿੱਬਾ ਰੋਡ, ਕਿਦਵਈ ਨਗਰ, ਗਣੇਸ਼ ਨਗਰ, ਨੀਲਾ ਝੰਡਾ ਰੋਡ, ਸ਼ਿੰਗਾਰ ਸਿਨੇਮਾ ਰੋਡ, ਪੁਰਾਣਾ ਬਾਜ਼ਾਰ, ਬਰਸਾਤੀ ਬਾਜ਼ਾਰ, ਗੁੜਮੰਡੀ ਆਦਿ ਇਲਾਕਿਆਂ ’ਚ ਪਾਣੀ ਭਰ ਗਿਆ। ਉਧਰ, ਸੜਕਾਂ ’ਤੇ ਪਾਣੀ ਖੜ੍ਹਾ ਹੋਣ ਕਾਰਨ ਰਾਹਗੀਰਾਂ ਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਲੋਕਾਂ ਨੇ ਕਿਹਾ ਕਿ ਹਾਲੇ ਇੱਕ ਘੰਟਾ ਮੀਂਹ ਪਿਆ ਤਾਂ ਇੰਨੇ ’ਚ ਹੀ ਚੌੜਾ ਬਾਜ਼ਾਰ ਸਣੇ ਕਈ ਬਾਜ਼ਾਰ ਦਰਿਆ ਬਣ ਗਏ, ਜਦ ਲਗਾਤਾਰ ਮੀਂਹ ਪਿਆ ਤਾਂ ਪਾਣੀ ਘਰਾਂ ਵਿੱਚ ਦਾਖ਼ਲ ਹੋ ਜਾਵੇਗਾ। ਨਿਗਮ ਅਧਿਕਾਰੀ ਲੋਕਾਂ ਦਾ ਪੈਸਾ ਬਰਬਾਦ ਕਰ ਰਹੇ ਹਨ। ਮੀਂਹ ਪੈਣ ਨਾਲ ਤਾਪਮਾਨ ’ਚ ਗਿਰਾਵਟ ਦਰਜ ਕੀਤੀ ਗਈ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਕੇਂਦਰ ਵੱਲੋਂ ਮੁਫ਼ਤ ਰਾਸ਼ਨ ਸਕੀਮ ਵਿੱਚ ਤਿੰਨ ਮਹੀਨਿਆਂ ਦਾ ਵਾਧਾ

ਕੇਂਦਰ ਵੱਲੋਂ ਮੁਫ਼ਤ ਰਾਸ਼ਨ ਸਕੀਮ ਵਿੱਚ ਤਿੰਨ ਮਹੀਨਿਆਂ ਦਾ ਵਾਧਾ

ਤਿਉਹਾਰੀ ਸੀਜ਼ਨ ਅਤੇ ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ ਲਿਆ ਫ਼ੈਸਲਾ

ਚੰਡੀਗੜ੍ਹ ਹਵਾਈ ਅੱਡੇ ਦਾ ਨਾਂ ਬਦਲ ਕੇ ਸ਼ਹੀਦ ਭਗਤ ਸਿੰਘ ਦੇ ਨਾਂ ’ਤੇ ਰੱਖਿਆ

ਚੰਡੀਗੜ੍ਹ ਹਵਾਈ ਅੱਡੇ ਦਾ ਨਾਂ ਬਦਲ ਕੇ ਸ਼ਹੀਦ ਭਗਤ ਸਿੰਘ ਦੇ ਨਾਂ ’ਤੇ ਰੱਖਿਆ

ਕੇਂਦਰੀ ਵਿੱਤ ਮੰਤਰੀ ਵੱਲੋਂ ਮੋਦੀ ਦਾ ਧੰਨਵਾਦ; 2047 ਤੱਕ ਦੇਸ਼ ਨੂੰ ਵਿਕ...

ਸ਼ਹਿਰ

View All