ਗਗਨਦੀਪ ਅਰੋੜਾ
ਲੁਧਿਆਣਾ, 21 ਅਗਸਤ
ਬੀਤੇ ਦੋ ਦਿਨਾਂ ਤੋਂ ਗਾਇਬ 9 ਸਾਲਾਂ ਸਹਿਜਪ੍ਰੀਤ ਦੀ ਲਾਸ਼ ਅੱਜ ਸਵੇਰੇ ਨਹਿਰ ਵਿੱਚੋਂ ਮਿਲੀ, ਜਿਸ ਤੋਂ ਬਾਅਦ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਪਿਛਲੇ 24 ਘੰਟਿਆਂ ਤੋਂ ਸਹਿਜ ਦੇ ਰਿਸ਼ਤੇਦਾਰ ਸ਼ਹਿਰ ਵਿੱਚ ਘੁੰਮ ਕੇ ਮੁਨਿਆਦੀ ਕਰ ਰਹੇ ਸਨ। ਪਰਿਵਾਰ ਨੂੰ ਸ਼ੱਕ ਸੀ ਕਿ ਉਸ ਨੂੰ ਕਿਸੇ ਨੇ ਅਗਵਾ ਕੀਤਾ ਹੈ। ਸਹਿਜ ਘਰੋਂ ਆਪਣੇ ਤਾਏ ਦੇ ਨਾਲ ਸਾਈਕਲ ’ਤੇ ਫਲ ਲੈਣ ਗਿਆ ਸੀ। ਤਾਏ ਦਾ ਕਹਿਣਾ ਹੈ ਕਿ ਉਹ ਫਲ ਲੈਣ ਗਿਆ ਤਾਂ ਪਿੱਛੋਂ ਸਹਿਜਪ੍ਰੀਤ ਗਾਇਬ ਹੋ ਗਿਆ। ਪੁਲੀਸ ਨੂੰ ਅੱਜ ਸਵੇਰੇ ਬੱਚੇ ਦੀ ਲਾਸ਼ ਮਿਲੀ ਹੈ।