ਪੱਤਰ ਪ੍ਰੇਰਕ
ਗੁਰੂਸਰ ਸੁਧਾਰ, 31 ਮਾਰਚ
ਗੋਵਿੰਦ ਨੈਸ਼ਨਲ ਕਾਲਜ ਨਾਰੰਗਵਾਲ ਵਿੱਚ ਹੋਈ 55ਵੀਂ ਸਾਲਾਨਾ ਅਥਲੈਟਿਕ ਮੀਟ ਦੌਰਾਨ ਲਵਪ੍ਰੀਤ ਕੌਰ ਡੀ.ਪੀ. ਐੱਡ ਭਾਗ ਪਹਿਲਾ ਅਤੇ ਲੜਕਿਆਂ ਵਿੱਚੋਂ ਅਨਿਕੇਤਾਇ ਐੱਮ.ਪੀ. ਐਡ ਨੂੰ ਸਰਬੋਤਮ ਅਥਲੀਟ ਐਲਾਨਿਆ ਗਿਆ।
ਲੜਕੀਆਂ ਦੀ 200 ਮੀਟਰ ਦੌੜ ਵਿੱਚੋਂ ਲਵਪ੍ਰੀਤ ਕੌਰ ਅੱਵਲ ਰਹੀ, ਗੋਲਾ ਸੁੱਟਣ ਦੇ ਮੁਕਾਬਲੇ ਵਿੱਚ ਹਰਜੋਤ ਕੌਰ ਨੇ ਪਹਿਲਾ ਸਥਾਨ, ਲੰਮੀ ਛਾਲ ’ਚੋਂ ਲਵਪ੍ਰੀਤ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ। ਲੜਕਿਆਂ ਦੇ ਲੰਮੀ ਛਾਲ ਮੁਕਾਬਲੇ ਵਿੱਚੋਂ ਜੈ ਸੈਣੀ ਨੇ ਪਹਿਲਾ, 100 ਮੀਟਰ ਦੌੜ ਵਿੱਚੋਂ ਭੁਪਿੰਦਰ ਕੁਮਾਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਗੋਲਾ ਸੁੱਟਣ ਦੇ ਮੁਕਾਬਲੇ ਵਿਚੋਂ ਪੰਕਜ ਕੁਮਾਰ ਨੇ ਪਹਿਲਾ ਸਥਾਨ, 400 ਮੀਟਰ ਦੌੜ ਵਿਚੋਂ ਅਨਾਈਕੇਤ ਨੇ ਪਹਿਲਾ ਸਥਾਨ ਹਾਸਲ ਕੀਤਾ। 200 ਮੀਟਰ ਦੌੜ ਵਿਚੋਂ ਅਨਿਕੇਤਾਇ ਨੇ ਪਹਿਲਾ, ਸ਼ੂਭਮ ਨੇ ਦੂਜਾ ਅਤੇ ਗੋਵਿੰਦ ਯਾਦਵ ਨੇ ਤੀਜਾ ਸਥਾਨ ਪ੍ਰਾਪਤ ਕੀਤਾ।