ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 24 ਜਨਵਰੀ
ਇਥੇ ਮੋਬਾਈਲ ਖੋਹਣ ਦੀਆਂ ਵਾਰਦਾਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਅੱਜ ਗਰੇਵਾਲ ਕੰਪਲੈਕਸ ਹੰਬੜਾ ਰੋਡ ਵਾਸੀ ਗੁਰਵਿੰਦਰ ਕੌਰ ਨੇ ਥਾਣਾ ਡਿਵੀਜ਼ਨ ਨੰਬਰ ਅੱਠ ਦੀ ਪੁਲੀਸ ਨੂੰ ਦੱਸਿਆ ਕਿ ਊਧਮ ਸਿੰਘ ਨਗਰ ਸਥਿਤ ਕੂਕਾ ਲੈਬਾਰਟਰੀ ਨੇੜੇ ਪਿੱਛੋਂ ਆਏ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਉਸ ਦਾ ਮੋਬਾਈਲ ਫੋਨ ਖੋਹ ਲਿਆ। ਇਸੇ ਤਰ੍ਹਾਂ ਬੈਂਕ ਕਲੋਨੀ ਨੂਰਵਾਲਾ ਵਾਸੀ ਸਦਾਮ ਅਲੀ ਨੇ ਦੱਸਿਆ ਕਿ ਫਾਂਬੜਾ ਰੋਡ ਸਤਿਸੰਗ ਘਰ ਕੋਲ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਉਸ ਦਾ ਮੋਬਾਈਲ ਖੋਹ ਲਿਆ। ਵਿਸ਼ਨੂੰ ਕੁਮਾਰ ਵਾਸੀ ਕਲੋਨੀ ਜੁਗਿਆਣਾ ਨੇ ਸਾਹਨੇਵਾਲ ਪੁਲੀਸ ਨੂੰ ਦੱਸਿਆ ਕਿ ਉਸ ਦੀ ਭਰਜਾਈ ਰੂਪਾ ਤਿੰਨ ਵਿਅਕਤੀਆਂ ਨੇ ਫੋਨ ਖੋਹ ਲਿਆ ਹੈ, ਜਿਨ੍ਹਾਂ ਵਿੱਚੋਂ ਇਕ ਮੁਲਜ਼ਮ ਰਣਵੀਰ ਸਿੰਘ ਵਾਸੀ ਮੱਕੜ ਕਲੋਨੀ ਨੂੰ ਕਾਬੂ ਕਰ ਲਿਆ ਹੈ।