ਕੁਲਵਿੰਦਰ ਸਿੰਘ ਗਿੱਲ
ਕੁੱਪ ਕਲਾਂ, 19 ਜੂਨ
ਇਥੇ ਇਕੱਠੇ ਹੋਏ ਰਾਹਗੀਰਾਂ ਅਤੇ ਸਥਾਨਕ ਲੋਕਾਂ ਨੇ ਦੱਸਿਆ ਕਿ ਲੁਟੇਰਿਆਂ ਨੇ ਲਸਾੜਾ ਡਰੇਨ ਨੇੜੇ ਪਿੰਡ ਬਾਦਸ਼ਾਹਪੁਰ ਮੰਡਿਆਲਾ ਤੋਂ ਸਰੌਦ ਨੂੰ ਜਾਂਦੀ ਕੱਚੀ ਪਹੀ ’ਤੇ ਇਕ ਦਿਵਿਆਂਗ ਸੈਕਟਰੀ ਲੁੱਟ ਲਿਆ । ਮੀਡੀਆ ਨਾਲ ਆਪਣੀ ਹੱਡਬੀਤੀ ਸਾਂਝੀ ਕਰਦਿਆਂ ਨਰੇਗਾ ਸੈਕਟਰੀ ਗੁਰਪ੍ਰੀਤ ਸਿੰਘ ਨਿਆਮਤਪੁਰ ਨੇ ਦੱਸਿਆ ਕਿ ਰਸਤੇ ਵਿੱਚ ਪਹਿਲਾਂ ਤੋਂ ਹੀ ਖੜ੍ਹੇ 3 ਲੁਟੇਰਿਆਂ ਨੇ ਉਸ ਦੇ ਕੋਲੋਂ 6 ਹਜ਼ਾਰ ਰੁਪਏ ਅਤੇ ਮੋਬਾਈਲ ਫੋਨ ਖੋਹ ਲਿਆ। ਇੱਥੇ ਇਹ ਵੀ ਦੱਸਣਯੋਗ ਹੈ ਕਿ ਬੀਤੇ ਕੁਝ ਸਮੇਂ ਦੌਰਾਨ ਕੁੱਪ ਕਲਾਂ ਦੀਆਂ ਦੁਕਾਨਾਂ ’ਤੇ ਆਏ ਦਿਨ ਚੋਰੀ ਦੀਆਂ ਘਟਨਾਵਾਂ ਇੱਕ ਹੱਡੀਆਂ ਦੇ ਹਸਪਤਾਲ ਜਿੱਥੋਂ ਲੈਪਟਾਪ ਤੋਂ ਲੈ ਕੇ ਹੋਰ ਕੀਮਤੀ ਸਾਮਾਨ ਚੋਰੀ ਹੋਇਆ, ਦੰਦਾਂ ਦੇ ਹਸਪਤਾਲ ਸਮੇਤ ਇਕੋ ਰਾਤ ਚੋਰਾ ਤਿੰਨ ਚੋਰੀਆਂ ਨੂੰ ਅੰਜਾਮ ਦਿੱਤਾ, ਬਿਊਟੀ ਪਾਰਲਰ ਸ਼ੁਰੂ ਕਰਨ ਸਮੇਂ ਨਵਾਂ ਏ ਸੀ ਫਿੱਟ ਕਰਵਾਉਣ ਤੋਂ ਪਹਿਲਾਂ ਰਾਤ ਭਰ ਵਿੱਚ ਹੀ ਚੋਰ ਉਡਾ ਕੇ ਲੈ ਗਏ ਜੋ ਕਿਸ਼ਤਾਂ ਤੇ ਲਿਆ ਸੀ ਇਸ ਤੋਂ ਇਲਾਵਾ ਵੀ ਕਰੀਬ ਇਕ ਦਰਜਨ ਤੋਂ ਵੱਧ ਚੋਰੀਆਂ ਹਨ ਜਿਨ੍ਹਾਂ ਦਾ ਪੁਲਸ ਅੱਜ ਤੱਕ ਕੋਈ ਥਹੁ ਪਤਾ ਨਹੀਂ ਲਗਾ ਸਕੀ। ਇਸ ਸਬੰਧੀ ਸਬ ਡਿਵੀਜ਼ਨ ਅਹਿਮਦਗੜ੍ਹ ਦੇ ਡੀਐੱਸਪੀ ਸੰਦੀਪ ਵਡੇਰਾ ਨੇ ਆਖਿਆ ਘਟਨਾ ਸਥਾਨ ’ਤੇ ਮੁਲਾਜ਼ਮ ਭੇਜ ਦਿੱਤਾ ਗਿਆ ਹੈ।
ਘਰ ’ਚ ਦਾਖ਼ਲ ਹੋ ਕੇ ਮੋਬਾਈਲ ਤੇ ਨਕਦੀ ਚੋਰੀ
ਜਗਰਾਉਂ (ਚਰਨਜੀਤ ਸਿੰਘ ਢਿੱਲੋਂ): ਇਥੇ ਰੌਇਲ ਵਿਲਾ ਕਲੋਨੀ ਦੀ ਗਲੀ ਨੰਬਰ-6 ਦੇ ਵਸਨੀਕ ਇੰਦਰਜੀਤ ਸਿੰਘ ਨੇ ਦੱਸਿਆ ਕਿ 17/18 ਜੂਨ ਦੀ ਦਰਮਿਆਨੀ ਰਾਤ ਨੂੰ ਅਣਪਛਾਤੇ ਚੋਰ ਉਨ੍ਹਾਂ ਦੇ ਘਰ ’ਚ ਦਾਖਲ ਹੋਏ ਚੇ ਲੱਖ ਰੁਪਏ ਨਕਦੀ ਤਿੰਨ ਫੋਨ ਚੋਰੀ ਕਰ ਕੇ ਲੈ ਗਏ। ਇੰਦਰਜੀਤ ਸਿੰਘ ਨੇ ਏਐੱਸਆਈ ਪ੍ਰੀਤਮ ਮਸੀਹ ਦੇ ਸਾਹਮਣੇ ਦੱਸਿਆ ਕਿ ਚੋਰ ਜਾਂਦੇ ਹੋਏ ਨਾਲ ਘਰ ਦੀਆਂ ਚਾਬੀਆਂ ਵੀ ਲੈ ਗਏ ਹਨ। ਧੜੱਲੇ ਨਾਲ ਹੋ ਰਹੀਆਂ ਚੋਰੀਆਂ ’ਚ ਲਗਾਤਾਰ ਵਾਧਾ ਹੋ ਰਿਹਾ ਹੈ। ਸਾਬਕਾ ਅਧਿਆਪਕ ਹਰਬੰਸ ਸਿੰਘ ਅਖਾੜਾ, ਜੋਗਿੰਦਰ ਅਜ਼ਾਦ ਨੇ ਪੁਲੀਸ ਗਸ਼ਤ ਵਧਾਉਣ ਅਤੇ ਚੋਰਾਂ ਨੂੰ ਜਲਦੀ ਹਿਰਾਸਤ ’ਚ ਲੈਣ ਲਈ ਅਪੀਲ ਕੀਤੀ ਹੈ।