ਲੁਧਿਆਣਾ (ਟਨਸ): ਪੂਰਬੀ ਦੇ ਵਿਧਾਇਕ ਸੰਜੇ ਤਲਵਾੜ ਵੱਲੋਂ ਰਾਧਾ ਸੁਆਮੀ ਸਤਿਸੰਗ ਘਰ ਦੇ ਜੋਨਲ ਸਕੱਤਰ ਨੂੰ ਕਰੋਨਾ ਪਾਜ਼ੇਟਿਵ ਮਰੀਜ਼ਾਂ ਲਈ ਜ਼ਰੂਰੀ ਪ੍ਰਬੰਧ ਸਤਿਸੰਗ ਘਰ ਵਿੱਚ ਕਰਨ ਦੀ ਅਪੀਲ ਕੀਤੀ ਸੀ, ਜਿਸ ਤੋਂ ਬਾਅਦ ਹੁਣ ਮੁੰਡੀਆ ਕਲਾਂ ਵਿੱਚ ਫੋਰਟਿਸ ਹਸਪਤਾਲ ਦੇ ਪਿੱਛੇ ਸਤਿਸੰਗ ਘਰ ਵਿੱਚ 120 ਬੈੱਡਾਂ ਦਾ ਇੰਤਜ਼ਾਮ ਕੀਤਾ ਗਿਆ ਹੈ। ਇਸ ਲਈ ਅੱਜ ਵਿਧਾਇਕ ਤਲਵਾੜ ਨੇ ਦੌਰਾ ਕਰ ਇੰਤਜ਼ਾਮ ਦੇਖੇ। ਵਿਧਾਇਕ ਨੇ ਦੱਸਿਆ ਕਿ ਮੁੰਡਿਆ ਕਲਾਂ ਸੈਂਟਰ ਨੰਬਰ 2 ਵਿੱਚ ਕਰੋਨਾ ਮਰੀਜ਼ਾਂ ਦੇ ਇਲਾਜ ਲਈ ਲੈਵਲ ਇੱਕ ਅਤੇ ਦੋ ਦੇ 120 ਬੈੱਡਾਂ ਦਾ ਇਤਜ਼ਾਮ ਕੀਤਾ ਗਿਆ ਹੈ। ਮਰੀਜ਼ਾਂ ਲਈ ਲੇਵਲ-1 ਤੇ ਲੇਵਲ-2 ਦੇ ਬੈੱਡਾਂ ਦਾ ਇੰਤਜ਼ਾਮ ਕੀਤਾ ਗਿਆ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਰੋਨਾ ਪਾਜ਼ੇਟਿਵ ਮਰੀਜ਼ਾਂ ਲਈ ਡਾਕਟਰਾ, ਨਰਸਾ, ਦਵਾਇਆ, ਅੋਕਸੀਜਨ ਅਤੇ ਹੋਰ ਜ਼ਰੂਰੀ ਮੈਡੀਕਲ ਸੁਵਿਧਾਵਾ ਦਾ ਪ੍ਰਬੰਧ ਕੀਤਾ ਗਿਆ ਹੈ।ਇਸ ਸੈਂਟਰ ਵਿੱਚ ਮਰੀਜਾ ਨੂੰ ਭਰਤੀ ਕਰਨ ਦਾ ਕੰਮ ਇੱਕ-ਦੋ ਦਿਨਾਂ ਵਿੱਚ ਸ਼ੁਰੂ ਕੀਤਾ ਜਾ ਰਿਹਾ ਹੈ।