ਲੁਧਿਆਣਾ: ਥਾਣਾ ਮੋਤੀ ਨਗਰ ਦੇ ਇਲਾਕੇ ਵਿੱਚ ਤਿੰਨ ਜਣਿਆਂ ਵੱਲੋਂ ਇੱਕ ਰਾਹਗੀਰ ਦਾ ਮੋਬਾਈਲ ਤੇ ਨਕਦੀ ਲੁੱਟਣ ਬਾਰੇ ਪਤਾ ਲੱਗਾ ਹੈ। ਮੋਤੀ ਨਗਰ ਵਿਸ਼ਵਕਰਮਾ ਕਲੋਨੀ ਵਾਸੀ ਦਲੀਪ ਨੇ ਦੱਸਿਆ ਕਿ ਉਹ ਰਾਤ ਸਮੇਂ ਚੰਡੀਗੜ੍ਹ ਰੋਡ ਸਥਿਤ ਗਲਾਡਾ ਗਰਾਊਂਡ ਵਿੱਚ ਦਸਹਿਰਾ ਮੇਲੇ ਤੋਂ ਬਾਅਦ ਪੈਦਲ ਹੀ ਘਰ ਜਾ ਰਿਹਾ ਸੀ ਤਾਂ ਐਵਰੇਸਟ ਸਕੂਲ ਦੇ ਨੇੜੇ ਤਿੰਨ ਅਣਪਛਾਤੇ ਵਿਅਕਤੀਆਂ ਨੇ ਉਸਨੂੰ ਘੇਰ ਲਿਆ ਅਤੇ ਤੇਜ਼ਧਾਰ ਹਥਿਆਰ ਦਿਖਾਕੇ ਉਸ ਦਾ ਮੋਬਾਈਲ ਅਤੇ ਜੇਬ ਵਿੱਚੋਂ 500 ਰੁਪਏ ਖੋਹ ਕੇ ਫ਼ਰਾਰ ਹੋ ਗਏ। ਪੁਲੀਸ ਵੱਲੋਂ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। -ਨਿੱਜੀ ਪੱਤਰ ਪ੍ਰੇਰਕ