ਪੱਤਰ ਪ੍ਰੇਰਕ
ਮਾਛੀਵਾੜਾ, 14 ਜਨਵਰੀ
ਹਲਕਾ ਸਾਹਨੇਵਾਲ ਦੇ ਪਿੰਡ ਸਤਿਆਣਾ ਵਿੱਚ 11 ਲੜਕੀਆਂ ਦੀ ਲੋਹੜੀ ਮਨਾਈ ਗਈ। ਇਸ ਮੌਕੇ ਇਤਿਹਾਸਕ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਤੋਂ ਕਥਾਵਾਚਕ ਭਾਈ ਇਕਨਾਮ ਸਿੰਘ ਪੁੱਜੇ ਜਿਨ੍ਹਾਂ ਸੰਗਤਾਂ ਨੂੰ ਗੁਰਬਾਣੀ ਦੀਆਂ ਕਥਾ ਵਿਚਾਰਾਂ ਸੁਣਾ ਨਿਹਾਲ ਕੀਤਾ।
ਧੀਆਂ ਦੀ ਲੋਹੜੀ ਮਨਾਉਣ ਸਮੇਂ ਸਰਬਜੀਤ ਸਿੰਘ ਕੜਿਆਣਾ, ਦਰਸ਼ਨ ਸਿੰਘ ਬੋੜੇ, ਸਰਪੰਚ ਸੁਖਰਾਮ ਸਿੰਘ, ਸਰਪੰਚ ਲੇਖਰਾਜ, ਸਰਪੰਚ ਅਮਰਜੀਤ ਸਿੰਘ, ਸਰਪੰਚ ਅਮਰਜੀਤ ਸਿੰਘ ਬੌਂਕੜਾ, ਸਰਪੰਚ ਬਿੱਟੂ ਖਾਨਪੁਰ, ਆਂਗਣਵਾੜੀ ਵਰਕਰ ਕੁਲਦੀਪ ਕੌਰ, ਹਰਵੀਰ ਕੌਰ, ਬਲਜੀਤ ਕੌਰ, ਪ੍ਰਧਾਨ ਰਾਮ ਕਿਸ਼ਨ, ਮੇਜਰ ਸਿੰਘ, ਉਜਾਗਰ ਰਾਮ, ਕਰਨੈਲ ਸਿੰਘ ਗਰੇਵਾਲ, ਹਰਮੇਸ਼ ਕੁਮਾਰ, ਸੋਹਣ ਲਾਲ ਖੇਪੜ, ਚਮਨ ਲਾਲ ਬਾਠ, ਰਕੇਸ਼ ਕੁਮਾਰ, ਸ਼ਾਮ ਲਾਲ, ਸੋਮ ਨਾਥ, ਮਦਨ ਲਾਲ ਬਜਾੜ, ਕੁਲਵਿੰਦਰ ਕੌਰ, ਨਸੀਬ ਕੌਰ, ਸੰਤੋਖ ਰਾਣੀ ਵੀ ਮੌਜੂਦ ਸਨ। ਗੁਰਦੁਆਰਾ ਸਾਹਿਬ ਲਈ ਦਾਨੀ ਸੱਜਣ ਬੱਬੂ ਸਤਿਆਣਾ ਵੱਲੋਂ ਭਾਂਡੇ ਭੇਟ ਕੀਤੇ ਗਏ।