ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 13 ਜਨਵਰੀ
ਇਥੋਂ ਦੀ ਸਮਾਜ ਸੇਵੀ ਸੰਸਥਾ ਲੋਕ ਸੇਵਾ ਸੁਸਾਇਟੀ ਨੇ ਅੱਜ ਸਥਾਨਕ ਕੁਸ਼ਟ ਆਸ਼ਰਮ ’ਚ ਦਸਤਾਨੇ, ਜੁਰਾਬਾਂ, ਟੋਪੀਆਂ, ਰਾਸ਼ਨ ਤੇ ਮੂੰਗਫਲੀ ਰਿਉੜੀਆਂ ਵੰਡ ਕੇ ਲੋਹੜੀ ਮਨਾਈ। ਸੁਸਾਇਟੀ ਦੇ ਚੇਅਰਮੈਨ ਗੁਲਸ਼ਨ ਅਰੋੜਾ, ਸਰਪ੍ਰਸਤ ਰਾਜਿੰਦਰ ਜੈਨ, ਪ੍ਰਧਾਨ ਚਰਨਜੀਤ ਸਿੰਘ ਭੰਡਾਰੀ, ਸੈਕਟਰੀ ਕੁਲਭੂਸ਼ਨ ਗੁਪਤਾ, ਕੈਸ਼ੀਅਰ ਮਨੋਹਰ ਸਿੰਘ ਟੱਕਰ ਨੇ ਹੋਰ ਸੁਸਾਇਟੀ ਮੈਂਬਰਾਂ ਸਮੇਤ ਕੁਸ਼ਟ ਆਸ਼ਰਮ ’ਚ ਰਹਿੰਦੇ ਪਰਿਵਾਰਾਂ ਨਾਲ ਲੋਹੜੀ ਦਾ ਤਿਉਹਾਰ ਮਨਾਇਆ।
ਐੱਸਪੀ (ਡੀ) ਗੁਰਦੀਪ ਸਿੰਘ ਇਸ ਮੌਕੇ ਮੁੱਖ ਮਹਿਮਾਨ ਸਨ। ਉਨ੍ਹਾਂ ਸੁਸਾਇਟੀ ਵੱਲੋਂ ਕੁਸ਼ਟ ਆਸ਼ਰਮ ਪਰਿਵਾਰ ਨੂੰ ਲੋਹੜੀ ਦੇ ਤਿਉਹਾਰ ਮੌਕੇ ਦਿੱਤੇ ਗਰਮ ਕੱਪੜਿਆਂ ਅਤੇ ਰਾਸ਼ਨ ਦੀ ਸ਼ਲਾਘਾ ਕੀਤੀ। ਉਨ੍ਹਾਂ ਸਮੂਹ ਇਲਾਕਾ ਨਿਵਾਸੀਆਂ ਨੂੰ ਲੋਹੜੀ ਦੀ ਵਧਾਈ ਦਿੱਤੀ। ਸੁਸਾਇਟੀ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਜਲਦ ਹੀ ਸੁਸਾਇਟੀ ਵੱਲੋਂ ਕੁਸ਼ਟ ਆਸ਼ਰਮ ’ਚ ਵਰਾਂਡਿਆਂ ਦੇ ਅੱਗੇ ਸ਼ੈੱਡ ਪੁਵਾ ਕੇ ਦਿੱਤੇ ਜਾਣਗੇ ਜੋ ਕਿ ਕੁਸ਼ਟ ਆਸ਼ਰਮ ਪਰਿਵਾਰ ਦੇ ਮੈਂਬਰਾਂ ਦੀ ਮੰਗ ਹੈ। ਇਸ ਮੌਕੇ ਸੁਖਦੇਵ ਗਰਗ, ਰਾਜੀਵ ਗੁਪਤਾ, ਵਿਨੋਦ ਬਾਂਸਲ, ਮਨੋਜ ਗਰਗ, ਆਰਕੇ ਗੋਇਲ, ਰਾਜਿੰਦਰ ਜੈਨ ਕਾਕਾ, ਪਰਵੀਨ ਮਿੱਤਲ, ਕਮਲ ਕੱਕੜ, ਸੁਨੀਲ ਅਰੋੜਾ ਆਦਿ ਹਾਜ਼ਰ ਸਨ।