ਖੰਨਾ (ਜੋਗਿੰਦਰ ਸਿੰਘ ਓਬਰਾਏ): ਇਥੇ ਵੱਖ ਵੱਖ ਬੈਂਕਾਂ ਦੇ ਮੁਲਾਜ਼ਮਾਂ ਦੀ ਦੂਜੇ ਦਿਨ ਹੜਤਾਲ ਜਾਰੀ ਰਹੀ। ਇਸ ਮੌਕੇ ਧਰਨੇ ’ਚ ਬੋਲਦਿਆਂ ਬੀ.ਕੇ.ਜੇਠੀ, ਵਿੱਕੀ ਲੂੰਬਾ ਅਤੇ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਸਰਕਾਰ ਵੱਲੋਂ 2 ਜਨਤਕ ਖੇਤਰ ਦੇ ਬੈਕਾਂ ਅਤੇ ਇਕ ਆਮ ਬੀਮਾ ਕੰਪਨੀ ਦਾ ਨਿੱਜੀਕਰਨ ਕਰਨ ਦੀ ਨਿਖੇਧੀ ਕੀਤੀ। ਹੜਤਾਲ ਦੇ ਚੱਲਦੇ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਪੈਸੇ ਦੇ ਲੈਣ ਦੇਣ ਕਾਰਨ ਵਪਾਰ ਤੇ ਆਮ ਲੋਕਾਂ ਤੇ ਵੀ ਹੜਤਾਲ ਦਾ ਅਸਰ ਦਿਖਾਈ ਦਿੱਤਾ। ਇਸ ਮੌਕੇ ਪਾਲ ਸਿੰਘ ਕੈੜੇ, ਕਮਲਜੀਤ ਕੌਰ, ਮੁਨੀਸ਼ ਤਿਵਾੜੀ, ਸ਼ਾਮ ਕਪੂਰ, ਵਿਵੇਕ ਕੁਮਾਰ, ਸਿਮਰਨਜੀਤ ਸਿੰਘ, ਬਲਵੰਤ ਸਿੰਘ ਆਦਿ ਨੇ ਵੀ ਆਪਣੇ ਵਿਚਾਰ ਰੱਖੇ।