ਪਾਇਲ: ਬਿਜਲੀ ਪੰਚਾਇਤ ਪਾਇਲ ਸ/ਡ ਅਧੀਨ ਦੋਰਾਹਾ ਮੰਡਲ ਦੇ ਖਪਤਕਾਰਾਂ ਦੀਆਂ ਸ਼ਿਕਾਇਤਾਂ ਸੁਣਨ ਅਤੇ ਮੌਕੇ ਤੇ ਹੀ ਨਿਪਟਾਰਾ ਕਰਨ ਲਈ ਬਿਜਲੀ ਨਿਵਾਰਣ ਕੈਂਪ ਲਗਾਇਆ ਗਿਆ। ਇਸ ਵਿੱਚ ਸਰਕਲ ਖੰਨਾ ਤੋਂ ਡਿਪਟੀ ਚੀਫ ਇੰਜਨੀਅਰ ਹਿੰਮਤ ਸਿੰਘ ਢਿੱਲੋਂ, ਐਕਸੀਅਨ ਇੰਜ ਦਲਜੀਤ ਸਿੰਘ, ਐੱਸਡੀਓ ਧੰਨਰਾਜ ਸਿੰਘ ਅਤੇ ਸਬੰਧਿਤ ਹੋਰ ਸਟਾਫ ਵੱਲੋਂ ਖਪਤਕਾਰਾਂ ਨੂੰ ਬਿਲਾਂ ਨਾਲ ਸਬੰਧਤ ਆ ਰਹੀਆਂ ਮੁਸ਼ਕਲਾਂ ਦਾ ਮੌਕੇ ’ਤੇ ਹੱਲ ਕਰਕੇ 28 ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਗਿਆ। ਕੈਂਪ ਵਿੱਚ ਪੁੱਜੇ ਅਧਿਕਾਰੀਆਂ ਨੇ ਕਿਹਾ ਕਿ ਭਵਿੱਖ ਵਿੱਚ ਵੀ ਬਿਜਲੀ ਪੰਚਾਇਤਾਂ ਜ਼ਰੀਏ ਖੁਦ ਲੋਕਾਂ ਤੱਕ ਪਹੁੰਚ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਲੋਕਾਂ ਨਾਲ ਸੰਪਰਕ ਕਰਕੇ ਉਨ੍ਹਾਂ ਦਾ ਮੌਕੇ ’ਤੇ ਹੀ ਹੱਲ ਕੀਤਾ ਜਾਇਆ ਕਰੇਗਾ। ਇਸ ਮੌਕੇ ਸਤਿਨਾਮ ਸਿੰਘ ਪਾਇਲ, ਗੁਰਜੰਟ ਸਿੰਘ ਦਾਊਮਾਜਰਾ, ਜੰਗ ਸਿੰਘ, ਨਿਰਮਲ ਸਿੰਘ, ਜੀਤਾ ਰਾਮ ਹਾਜ਼ਰ ਸਨ। ਇਸ ਮੌਕੇ ਪ੍ਰਧਾਨ ਮਲਕੀਤ ਸਿੰਘ ਧਾਲੀਵਾਲ ਨੇ ਬਿਜਲੀ ਪੰਚਾਇਤ ਪਾਇਲ ਤੇ ਅਧਿਕਾਰੀਆਂ ਦਾ ਧੰਨਵਾਦ ਕੀਤਾ। -ਪੱਤਰ ਪ੍ਰੇਰਕ