ਪੱਤਰ ਪ੍ਰੇਰਕ
ਜਗਰਾਉਂ, 2 ਅਗਸਤ
ਪੁਲੀਸ ਨੇ ਜਾਅਲੀ ਦਸਤਾਵੇਜ਼ਾਂ ਦੇ ਆਧਾਰ ’ਤੇ ਅਤੇ ਝੂਠੇ ਗਵਾਹ ਭੁਗਤਾ ਕੇ ਆਪਣੇ ਵਿਆਹ ਨੂੰ ਕਾਨੂੰਨੀ ਮਾਨਤਾ ਦਿਵਾਉਣ ਦੇ ਮਾਮਲੇ ਵਿੱਚ ਕੇਸ ਦਰਜ ਕੀਤਾ ਹੈ। ਗਗਨਵੀਰ ਕੌਰ ਪਤਨੀ ਹਰਵਿੰਦਰ ਸਿੰਘ ਵਾਸੀ ਭਾਈ ਮੱਸੇਵਾਲਾ ਰੋਡ ਪੁੜੈਣ (ਹਾਲ ਵਾਸੀ ਦਾਖਾ) ਐੱਸਐੱਸਪੀ (ਦਿਹਾਤੀ) ਨੂੰ ਦਿੱਤੀ ਸ਼ਿਕਾਇਤ ਵਿੱਚ ਦੋਸ਼ ਲਾਇਆ ਸੀ ਕਿ ਉਸ ਦਾ ਪਤੀ ਹਰਵਿੰਦਰ ਸਿੰਘ ਤੂਰ ਪੁੱਤਰ ਹਰਦੀਪ ਸਿੰਘ ਵਾਸੀ ਪਿੰਡ ਪੁੜੈਣ ਹਾਲ ਵਾਸੀ ਆਸਟਰੇਲੀਆ ਨੇ ਜਾਅਲੀ ਦਰਸਾਵੇਜ਼ਾਂ ਅਤੇ ਝੂਠੇ ਗਵਾਹਾਂ ਨੂੰ ਅਦਾਲਤ ਵਿੱਚ ਪੇਸ਼ ਕਰ ਕੇ ਆਪਣੇ ਵਿਆਹ ਸਬੰਧੀ ਕਾਨੂੰਨੀ ਮਾਨਤਾ ਹਾਸਲ ਕਰ ਲਈ ਹੈ। ਐੱਸਐੱਸਪੀ ਦੇ ਹੁਕਮਾਂ ’ਤੇ ਉਸ ਖ਼ਿਲਾਫ਼ ਕੇਸ ਦਰਜ ਕੀਤਾ ਗਿਆ।