ਜੋਗਿੰਦਰ ਸਿੰਘ ਓਬਰਾਏ
ਖੰਨਾ, 18 ਨਵੰਬਰ
ਅੱਜ ਇਥੋਂ ਦੇ ਨੇੜਲੇ ਪਿੰਡ ਖੱਟੜਾ ਵਿਖੇ ਖੱਟੜਾ ਪਰਿਵਾਰ ਵੱਲੋਂ ਕਰਵਾਏ ਸਮਾਗਮ ਦੌਰਾਨ ਅਮਰਜੀਤ ਸਿੰਘ ਖੱਟੜਾ ਆਪਣੇ ਸਾਥੀਆਂ ਸਮੇਤ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਹੇਠਾਂ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਵਿਚ ਸ਼ਾਮਲ ਹੋਏ। ਇਸ ਮੌਕੇ ਸ੍ਰੀ ਢੀਡਸਾ ਤੇ ਸਾਬਕਾ ਮੰਤਰੀ ਜਗਦੀਸ਼ ਸਿੰਘ ਗਰਚਾ ਨੇ ਅਮਰਜੀਤ ਸਿੰਘ ਖੱਟੜਾ, ਹਰਦੀਪ ਸਿੰਘ ਖੱਟੜਾ ਤੇ ਉਨ੍ਹਾਂ ਦੇ ਸਾਥੀਆਂ ਨੂੰ ਸਿਰਪਾਓ ਦੇ ਕੇ ਸਨਮਾਨਿਤ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਖੱਟੜਾ ਪਰਿਵਾਰ ਨੂੰ ਪੰਥ ਰਤਨ ਜੱਥੇਦਾਰ ਗੁਰਚਰਨ ਸਿੰਘ ਟੌਹੜਾ ਨੇ ਛਾਤੀ ਨਾਲ ਲਗਾ ਕੇ ਰੱਖਿਆ ਸੀ, ਉਹ ਵੀ ਖੱਟੜਾ ਪਰਿਵਾਰ ਨੂੰ ਆਪਣੇ ਪਰਿਵਾਰ ਦਾ ਮੈਂਬਰ ਬਣਾ ਕੇ ਪਾਰਟੀ ਵਿਚ ਬਣਦਾ ਮਾਣ ਸਤਿਕਾਰ ਦੇਣਗੇ। ਇਸ ਮੌਕੇ ਜੱਥੇਦਾਰ ਜੱਸਾ ਸਿੰਘ ਗਲਵੱਡੀ, ਮਾਨ ਸਿੰਘ ਗਰਚਾ, ਸੁਖਦੇਵ ਸਿੰਘ ਜ਼ਿਲਾ ਪ੍ਰਧਾਨ, ਜਗਜੀਤ ਸਿੰਘ, ਗੁਰਦੀਪ ਸਿੰਘ, ਸੁਰਜੀਤ ਸਿੰਘ, ਜਸਵਿੰਦਰ ਸਿੰਘ, ਵਰਿੰਦਰ ਸਿੰਘ, ਪ੍ਰਭਜੋਤ ਸਿੰਘ, ਬਲਜਿੰਦਰ ਸਿੰਘ, ਸਰਬਜੀਤ ਸਿੰਘ ਕਮਲਜੀਤ ਸਿੰਘ ਹਰਸ਼ਬਾਜ ਸਿੰਘ, ਹਰਿੰਦਰ ਸਿੰਘ ਖੱਟੜਾ, ਰਾਜਵਿੰਦਰ ਸਿੰਘ ਖੱਟੜਾ, ਜਗਦੀਪ ਸਿੰਘ, ਹਰਦੀਪ ਸਿੰਘ ਟਿਵਾਣਾ, ਜੋਗਾ ਸਿੰਘ ਚਾਪੜ, ਬਲਬੀਰ ਸਿੰਘ ਬੁੱਲੇਪੁਰ, ਸੰਦੀਪ ਸਿਘ ਰੁਪਾਲੋਂ, ਅਜਾਇਬ ਸਿੰਘ ਸੁੱਖਾ, ਅਵਤਾਰ ਸਿੰਘ ਢਿੱਲੋਂ, ਗੁਰਜੀਤ ਸਿੰਘ ਖੱਟੜਾ, ਰਾਕੇਸ਼ ਕੁਮਾਰ, ਗੁਰਦੀਪ ਸਿੰਘ, ਰਾਮ ਚੰਦ ਤੋਂ ਇਲਾਵਾ ਇਲਾਕੇ ਦੇ ਲੋਕ ਵੱਡੀ ਗਿਣਤੀ ਵਿਚ ਹਾਜ਼ਰ ਸਨ।