ਨਿੱਜੀ ਪੱਤਰ ਪ੍ਰੇਰਕ
ਖਮਾਣੋਂ, 5 ਸਤੰਬਰ
ਪੰਜਾਬ ਸਰਕਾਰ ਵੱਲੋਂ ਅੱਜ ਅਧਿਆਪਕ ਦਿਵਸ ਮੌਕੇ ਪੰਜਾਬ ਦੇ 80 ਅਧਿਆਪਕਾਂ, ਲੈਕਚਰਾਰਾਂ ਅਤੇ ਪ੍ਰਬੰਧਕੀ ਅਫਸਰਾਂ ਨੂੰ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਵੱਲੋਂ ਸਟੇਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਜਿਸ ਤਹਿਤ ਖਮਾਣੋਂ ਦੀ ਵਸਨੀਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿੱਧੂਪੁਰ ਕਲਾਂ ਦੀ ਲੈਕਚਰਾਰ ਸਰੀਰਕ ਸਿੱਖਿਆ ਕਰਮਜੀਤ ਕੌਰ ਨੂੰ ਸਿੱਖਿਆ ਵਿਭਾਗ ਪੰਜਾਬ ਵਿੱਚ ਵਿਸ਼ੇਸ਼ ਉਪਲਬਧੀਆਂ ਅਤੇ ਸੇਵਾਵਾਂ ਬਦਲੇ ਅੱਜ ਸਟੇਟ ਐਵਾਰਡ ਦਿੱਤਾ ਗਿਆ। ਵਰਨਣਯੋਗ ਹੈ ਕਿ ਲੈਕਚਰਾਰ ਕਰਮਜੀਤ ਕੌਰ ਨੂੰ ਫੈਂਸਿੰਗ ਕੋਚ ਸਪੋਰਟਸ ਡਾਇਰੈਕਟਰ ਤਰਲੋਚਨ ਸਿੰਘ ਡੋਗਰਾ ਨੇ ਆਪਣੇ ਸਮੇਂ ਦੌਰਾਨ ਸਿਖਲਾਈ ਦਿੱਤੀ ਸੀ। ਇਸ ਬਦੌਲਤ ਕਰਮਜੀਤ ਕੌਰ ਮਹਾਰਾਣਾ ਰਣਜੀਤ ਸਿੰਘ ਐਵਾਰਡ ਨਾਲ ਵੀ ਸਨਮਾਨਿਤ ਹੋ ਚੁੱਕੀ ਹੈ। ਲੈਕਚਰਾਰ ਕਰਮਜੀਤ ਕੌਰ ਦੇ ਸਟੇਟ ਐਵਾਰਡ ਪ੍ਰਾਪਤ ਕਰਨ ਉੱਤੇ ਸਕੂਲ ਪ੍ਰਿੰਸੀਪਲ ਪਵਨ ਕੁਮਾਰ ਨੇ ਸਿੱਖਿਆ ਵਿਭਾਗ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਮੁਬਾਰਕਬਾਦ ਦਿੱਤੀ। ਉਨ੍ਹਾਂ ਦਾ ਸਨਮਾਨ ਪ੍ਰਾਪਤ ਕਰਨ ਤੋਂ ਬਾਅਦ ਜਗਨਿੰਦਰ ਸਿੰਘ ਕਲੇਰ, ਨੰਬਰਦਾਰ ਤੇਜਿੰਦਰ ਸਿੰਘ ਕੰਗ, ਤਰਸੇਮ ਸਿੰਘ ਮਾਨੂੰਪੁਰ, ਹਰਪ੍ਰੀਤ ਸਿੰਘ, ਬਲਜੀਤ ਸਿੰਘ ਮਨੈਲਾ, ਬਿਕਰਮ ਸਿੰਘ ਸਿੱਧੂਪੁਰ ਵੱਲੋਂ ਸਵਾਗਤ ਕੀਤਾ ਗਿਆ।
ਕੈਪਸ਼ਨ: ਅਧਿਆਪਕ ਕਰਮਜੀਤ ਕੌਰ ਦਾ ਸਨਮਾਨ ਕਰਦੇ ਹੋਏ ਪ੍ਰਿੰਸੀਪਲ ਪਵਨ ਕੁਮਾਰ।-ਫੋਟੋ: ਜਗਜੀਤ ਕੁਮਾਰ