ਖੇਤਰੀ ਪ੍ਰਤੀਨਿਧ
ਲੁਧਿਆਣਾ, 27 ਜੂਨ
ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵੱਲੋਂ ਹਾਲ ਹੀ ਵਿੱਚ ਐਲਾਨੇ ਗਏ ਐਮ.ਏ (ਸਮੈਸਟਰ ਤੀਜਾ) ਦੇ ਨਤੀਜਿਆਂ ਵਿੱਚ ਐਸ.ਸੀ.ਡੀ ਸਰਕਾਰੀ ਕਾਲਜ, ਲੁਧਿਆਣਾ ਦੇ ਅਰਥ ਸ਼ਾਸਤਰ ਦੇ ਪੋਸਟ ਗ੍ਰੈਜੂਏਟ ਵਿਭਾਗ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਕਾਲਜ ਪ੍ਰਿੰਸੀਪਲ, ਪ੍ਰੋ. (ਡਾ.) ਪਰਦੀਪ ਸਿੰਘ ਵਾਲੀਆ ਨੇ ਕਿਹਾ ਕਿ ਵਿਦਿਆਰਥਣ ਸ਼ਿਲਪਾ ਜੈਨ (95.25%) ਨੇ ਪਹਿਲਾ ਸਥਾਨ, ਆਸਮਾ ਦੀਵਾਨ (94%) ਦੂਜਾ, ਲਕਸ਼ੈ ਨੇ (92.5%) ਤੀਜਾ, ਸ੍ਰਿਸ਼ਟੀ ਨੇ 92.25% ਨਾਲ ਚੌਥਾ, ਅਪੂਰਵਾ ਨੇ 92% ਨਾਲ 5ਵਾਂ ਸਥਾਨ ਪ੍ਰਾਪਤ ਕੀਤਾ।