ਲੁਧਿਆਣਾ: ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਪੁਸ਼ਪਿੰਦਰ ਸਿੰਘਲ ਦੀ ਪ੍ਰਧਾਨਗੀ ਹੇਠ ਘੰਟਾ ਘਰ ਵਿੱਚ ਹੋਈ ਮੀਟਿੰਗ ਦੌਰਾਨ ਕੈਲਾਸ਼ ਨਗਰ ਮੰਡਲ ਦੇ ਵਾਰਡ ਨੰਬਰ 2, 3 ਅਤੇ 4 ਦੇ ਸੀਨੀਅਰ ਭਾਜਪਾ ਆਗੂਆਂ ਡਾ. ਡੀਪੀ ਖੋਸਲਾ ਅਤੇ ਮਨੂ ਅਰੋੜਾ ਦੇ ਯਤਨਾਂ ਨਾਲ ਅਕਾਲੀ ਦਲ, ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਸੈਂਕੜੇ ਵਰਕਰਾਂ ਨੇ ਭਾਜਪਾ ਵਿੱਚ ਸ਼ਮੂਲੀਅਤ ਕੀਤੀ। ਜ਼ਿਲ੍ਹਾ ਪ੍ਰਧਾਨ ਸਿੰਗਲ ਨੇ ਸਾਰੇ ਆਗੂਆਂ ਨੂੰ ਭਾਜਪਾ ਵਿੱਚ ਸ਼ਾਮਲ ਕਰਵਾਇਆ ਅਤੇ ਪਾਰਟੀ ਵਿੱਚ ਬਣਦਾ ਮਾਣ ਸਤਿਕਾਰ ਦੇਣ ਦਾ ਐਲਾਨ ਕੀਤਾ। ਇਸ ਮੌਕੇ ਜਗਮੋਹਨ ਸ਼ਰਮਾ, ਹਰਮਨਜੀਤ ਕੌਰ ਅਨਮੋਲ, ਨਵਲ ਜੈਨ, ਨੀਰਜ ਵਰਮਾ ਅਤੇ ਜਜਬੀਰ ਮਨਚੰਦਾ ਆਦਿ ਵੀ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ