ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 15 ਮਾਰਚ
ਗੁਰਦੁਆਰਾ ਗੁਰੂ ਸਿੰਘ ਸਭਾ ਸਰਾਭਾ ਨਗਰ ਵਲੋਂ ਸੱਤਵੇਂ ਪਾਤਸ਼ਾਹ ਗੁਰੂ ਹਰਿ ਰਾਏ ਸਾਹਿਬ ਜੀ ਦੀ ਪ੍ਰੇਰਨਾ ਨੂੰ ਸਮਰਪਿਤ ਸਿੱਖ ਵਾਤਾਵਰਨ ਦਿਵਸ ਮਨਾਇਆ ਗਿਆ, ਜਿਸ ਤਹਿਤ ਸਾਈਕਲ ਯਾਤਰਾ ਕਰਕੇ ‘ਪੌਦੇ ਲਗਾਉ ਤੇ ਪੌਦੇ ਪਾਲੋ’ ਮੁਹਿੰਮ ਆਰੰਭੀ ਗਈ। ਇਹ ਸਾਈਕਲ ਯਾਤਰਾ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਹੋ ਕੇ ਵੱਖ ਵੱਖ ਇਲਾਕਿਆਂ ਵਿੱਚੋਂ ਗੁਜ਼ਰਦੀ ਹੋਈ ਮੁੜ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋਈ, ਜਦਕਿ ਇਸ ਦੌਰਾਨ ਭਾਈ ਰਣਧੀਰ ਸਿੰਘ ਨਗਰ ਅਤੇ ਗੁਰਦੁਆਰਾ ਸਾਹਿਬ ਵਿੱਚ ਬੂਟੇ ਲਗਾਏ ਗਏ। ਸਾਈਕਲ ਯਾਤਰਾ ਦਾ ਭਾਈ ਰਣਧੀਰ ਸਿੰਘ ਨਗਰ ਪੁੱਜਣ ’ਤੇ ਹਰੀ ਸਿੰਘ ਬਰਾੜ ਕੌਂਸਲਰ, ਸੁਰਿੰਦਰ ਸਿੰਘ ਚਾਵਲਾ ਪ੍ਰਧਾਨ ਗੁਰਦੁਆਰਾ ਈ-ਬਲਾਕ ਅਤੇ ਹਰਪ੍ਰੀਤ ਸਿੰਘ ਬੇਦੀ ਪ੍ਰਧਾਨ ਗੁਰਦੁਆਰਾ ਐਚ-ਬਲਾਕ ਵਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਪ੍ਰਧਾਨ ਜਸਪਾਲ ਸਿੰਘ ਠੁਕਰਾਲ, ਬੀਬੀ ਰਵਿੰਦਰ ਕੌਰ, ਅਮਰਜੀਤ ਸਿੰਘ, ਸਰਬਜੀਤ ਸਿੰਘ, ਡਾ. ਗੁਰਪ੍ਰੀਤ ਸਿੰਘ ਬਜਾਜ, ਚਰਨਦੀਪ ਸਿੰਘ, ਜਗਦੀਪ ਸਿੰਘ ਨੀਲੂ, ਸਰਬਜੀਤ ਸਿੰਘ ਮੌਂਟੂ, ਤੇਜਿੰਦਰ ਸਿੰਘ ਨੀਟੂ, ਬੀਬੀ ਚਰਨਜੀਤ ਕੌਰ ਠੁਕਰਾਲ, ਮਹਿੰਦਰ ਸਿੰਘ ਗਰੇਵਾਲ, ਬਲਬੀਰ ਸਿੰਘ, ਸ਼ਿੰਗਾਰਾ ਸਿੰਘ ਤੋਂ ਇਲਾਵਾ 150 ਦੇ ਕਰੀਬ ਵੀਰਾਂ ਭੈਣਾਂ ਨੇ ਸਾਈਕਲ ਯਾਤਰਾ ਵਿਚ ਸ਼ਮੂਲੀਅਤ ਕੀਤੀ।