ਘੱਟ ਲੋਡ ਦੇ ਮੀਟਰਾਂ ’ਤੇ ਵੱਧ ਬਿਜਲੀ ਬਾਲਣ ਵਾਲਿਆਂ ਖ਼ਿਲਾਫ਼ ਮੁਹਿੰਮ ਵਿੱਢੀ

ਪਾਵਰਕੌਮ ਦਫ਼ਤਰ ਵਿੱਚ ਲੋਡ ਵਧਾਉਣ ਲਈ ਖਪਤਕਾਰਾਂ ਦੀਆਂ ਕਤਾਰਾਂ ਲੱਗੀਆਂ

ਘੱਟ ਲੋਡ ਦੇ ਮੀਟਰਾਂ ’ਤੇ ਵੱਧ ਬਿਜਲੀ ਬਾਲਣ ਵਾਲਿਆਂ ਖ਼ਿਲਾਫ਼ ਮੁਹਿੰਮ ਵਿੱਢੀ

ਗੁਰਦੀਪ ਸਿੰਘ ਟੱਕਰ

ਮਾਛੀਵਾੜਾ, 27 ਮਈ

ਪਾਵਰਕੌਮ ਨੇ ਘੱਟ ਲੋਡ ਵਾਲੇ ਮੀਟਰ ’ਤੇ ਵੱਧ ਬਿਜਲੀ ਫੂਕਣ ਵਾਲੇ ਖਪਤਕਾਰਾਂ ਖ਼ਿਲਾਫ਼ ਮੁਹਿੰਮ ਵਿੱਢ ਦਿੱਤੀ ਹੈ। ‘ਆਪ’ ਸਰਕਾਰ ਵੱਲੋਂ ਦਿੱਤੀ 300 ਯੂਨਿਟ ਮੁਫ਼ਤ ਬਿਜਲੀ ਯੋਜਨਾ ਦਾ ਲਾਭ ਲੈਣਾ ਭੁੱਲ ਕੇ ਖਪਤਕਾਰ ਦਫ਼ਤਰਾਂ ਵਿੱਚ ਲੋਡ ਵਧਾਉਣ ਦੀਆਂ ਫਾਈਲਾਂ ਜਮ੍ਹਾਂ ਕਰਵਾਉਣ ਲਈ ਲੰਬੀਆਂ ਕਤਾਰਾਂ ਵਿਚ ਲੱਗੇ ਦਿਖਾਈ ਦੇ ਰਹੇ ਹਨ। ਮਾਛੀਵਾੜਾ ਇਲਾਕੇ ਵਿਚ ਪਾਵਰਕੌਮ ਦੇ ਕਰਮਚਾਰੀਆਂ ਅਤੇ ਬਾਹਰੋਂ ਆਈਆਂ ਟੀਮਾਂ ਵਲੋਂ ਕੁਝ ਪਿੰਡਾਂ ’ਚ ਘਰ-ਘਰ ਜਾ ਕੇ ਬਿਜਲੀ ਉਪਕਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਕਿੰਨੇ ਕਿਲੋਵਾਟ ਦੇ ਹਨ ਅਤੇ ਬਿੱਲ ’ਤੇ ਕਿੰਨੇ ਕਿਲੋਵਾਟ ਦਰਜ ਹਨ। ਅਚਨਚੇਤ ਚੈੱਕਿੰਗ ਕਾਰਨ ਬਿਜਲੀ ਮੀਟਰ ਘੱਟ ਕਿਲੋਵਾਟ ਨਿਕਲਣ ਅਤੇ ਕੁੰਡੀ ਲੱਗੀ ਹੋਣ ’ਤੇ ਖਪਤਕਾਰਾਂ ਨੂੰ ਭਾਰੀ ਜੁਰਮਾਨੇ ਵੀ ਕੀਤੇ ਜਾ ਰਹੇ ਹਨ ਜਿਸ ਤੋਂ ਡਰਦਿਆਂ ਲੋਕਾਂ ਵਲੋਂ ਆਪਣੇ ਘਰਾਂ ਵਿਚ ਲੱਗੇ ਮੀਟਰਾਂ ਦੇ ਕਿਲੋਵਾਟ ਵਧਾਉਣੇ ਸ਼ੁਰੂ ਕਰ ਦਿੱਤੇ ਹਨ। ਬੇਸ਼ੱਕ ‘ਆਪ’ ਸਰਕਾਰ ਵਲੋਂ ਸੱਤਾ ਸੰਭਾਲਦਿਆਂ ਹੀ ਲੋਕਾਂ ਨਾਲ ਕੀਤੇ ਵਾਅਦਿਆਂ ਮੁਤਾਬਿਕ ਕੇਵਲ 2 ਕਿਲੋਵਾਟ ਦੇ ਖਪਤਕਾਰਾਂ ਨੂੰ 300 ਯੂਨਿਟ ਮੁਫ਼ਤ ਬਿਜਲੀ ਦੇਣ ਦਾ ਐਲਾਨ ਕਰ ਦਿੱਤਾ ਪਰ ਨਾਲ ਹੀ ਘਰ-ਘਰ ਟੀਮਾਂ ਤੋਰ ਦਿੱਤੀਆਂ ਕਿ ਜਿਨ੍ਹਾਂ ਦੇ ਘਰਾਂ ਵਿਚ ਬਿਜਲੀ ਉਪਕਰਨ ਵੱਧ ਲੱਗੇ ਹੋਏ ਹਨ ਅਤੇ ਮੀਟਰ ਘੱਟ ਕਿਲੋਵਾਟ ਦੇ ਹਨ ਉਨ੍ਹਾਂ ਦੀ ਚੈਕਿੰਗ ਕਰ ਜੁਰਮਾਨੇ ਠੋਕੇ ਜਾਣ। ਮਾਛੀਵਾੜਾ ਪਾਵਰਕੌਮ ਦੇ ਐੱਸ.ਡੀ.ਓ. ਗੁਣਦੀਪ ਸਿੰਘ ਨੇ ਦੱਸਿਆ ਕਿ ਟੀਮਾਂ ਦੀ ਚੈਕਿੰਗ ਤੋਂ ਬਾਅਦ ਰੋਜ਼ਾਨਾ 50 ਤੋਂ 60 ਫਾਈਲਾਂ ਰੋਜ਼ਾਨਾ ਘਰਾਂ ਦਾ ਲੋਡ ਵਧਾਉਣ ਵਾਲੀਆਂ ਆ ਰਹੀਆਂ ਹਨ, ਜਿਸ ਤੋਂ ਵਿਭਾਗ ਨੂੰ ਰੋਜ਼ਾਨਾ ਲੱਖਾਂ ਰੁਪਏ ਦੀ ਆਮਦਨ ਵੀ ਹੋ ਰਹੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਕੇਵਲ ਇੱਕ ਹਫ਼ਤੇ ਅੰਦਰ ਹੀ ਮਾਛੀਵਾੜਾ ਇਲਾਕੇ ਦੇ 250 ਖਪਤਕਾਰ ਆਪਣੇ ਘਰਾਂ ਦਾ ਲੋਡ ਵਧਾਉਣ ਲਈ ਆ ਚੁੱਕੇ ਹਨ। ਬਿਜਲੀ ਦਫ਼ਤਰ ਵਿਚ ਲੋਡ ਵਧਾਉਣ ਲਈ ਫਾਈਲਾਂ ਜਮ੍ਹਾਂ ਕਰਵਾਉਣ ਵਾਲੇ ਲੋਕਾਂ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਬੇਸ਼ੱਕ ਲੋਡ ਵਧਾਉਣ ਨਾਲ ਉਨ੍ਹਾਂ ਨੂੰ 300 ਯੂਨਿਟ ਮੁਫ਼ਤ ਬਿਜਲੀ ਦਾ ਲਾਭ ਨਹੀਂ ਮਿਲੇਗਾ ਪਰ ਅਚਨਚੇਤ ਹੋ ਰਹੀ ਚੈਕਿੰਗ ਦੌਰਾਨ ਜੇਕਰ ਭਾਰੀ ਜੁਰਮਾਨਾ ਪੈ ਗਿਆ ਤਾਂ ਉਸ ਦਾ ਭੁਗਤਾਨ ਕਿੱਥੋਂ ਕਰਨਗੇ। ਅਧਿਕਾਰੀਆਂ ਨੇ ਦੱਸਿਆ ਕਿ ਪਹਿਲਾਂ ਜਿੱਥੇ ਮਹੀਨੇ ਵਿਚ ਨਵੇਂ 10 ਤੋਂ 20 ਮੀਟਰ ਬੇਨਤੀ ਪੱਤਰ ਆੳਂੁਦੇ ਸਨ ਪਰ ਹੁਣ ਇਨ੍ਹਾਂ ਦੀ ਗਿਣਤੀ ਵਧ ਕੇ 40 ਤੋਂ 50 ਹੋ ਗਈ ਹੈ।

ਸਵਾ ਕਰੋੜ ਵਸੂਲੀ ਅਤੇ 250 ਖਪਤਕਾਰਾਂ ਦੇ ਕੁਨੈਕਸ਼ਨ ਕੱਟੇ

ਪਾਵਰਕੌਮ ਅਧਿਕਾਰੀ ਗੁਣਦੀਪ ਸਿੰਘ ਨੇ ਦੱਸਿਆ ਕਿ ਸਬ-ਡਵੀਜ਼ਨ ਅਧੀਨ ਬਿਜਲੀ ਖਪਤਕਾਰਾਂ ਵੱਲ 4 ਕਰੋੜ ਰੁਪਏ ਦੀ ਡਿਫਾਲਟਰ ਰਾਸ਼ੀ ਖੜੀ ਸੀ ਅਤੇ ਹੁਣ ਸਰਕਾਰ ਦੀਆਂ ਹਦਾਇਤਾਂ ’ਤੇ ਕਰਮਚਾਰੀਆਂ ਵਲੋਂ ਮੁਹਿੰਮ ਆਰੰਭਦਿਆਂ ਸਵਾ 1 ਕਰੋੜ ਰੁਪਏ ਦੀ ਰਾਸ਼ੀ ਵਸੂਲ ਲਈ ਗਈ ਹੈ। ਉਨ੍ਹਾਂ ਦੱਸਿਆ ਕਿ ਮਾਛੀਵਾੜਾ ਇਲਾਕੇ ਵਿਚ ਕਰੀਬ 250 ਖਪਤਕਾਰਾਂ ਦੇ ਬਿੱਲ ਦੀ ਅਦਾਇਗੀ ਨਾ ਹੋਣ ਕਾਰਨ ਕੁਨੈਕਸ਼ਨ ਕੱਟ ਦਿੱਤੇ ਸਨ ਜੋ ਹੁਣ ਅਦਾਇਗੀ ਹੋਣ ’ਤੇ ਜੋੜ ਦਿੱਤੇ ਗਏ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਰੀਫ਼ ਸਰਕਾਰ ਲਈ ਔਖਾ ਪੈਂਡਾ

ਸ਼ਰੀਫ਼ ਸਰਕਾਰ ਲਈ ਔਖਾ ਪੈਂਡਾ

ਦੁਨੀਆ ਦੇ ਡਗਮਗਾ ਰਹੇ ਅਰਥਚਾਰੇ

ਦੁਨੀਆ ਦੇ ਡਗਮਗਾ ਰਹੇ ਅਰਥਚਾਰੇ

ਬੁਲਡੋਜ਼ਰ : ਰਾਜਕੀ ਦਮਨ ਦਾ ਪ੍ਰਤੀਕ

ਬੁਲਡੋਜ਼ਰ : ਰਾਜਕੀ ਦਮਨ ਦਾ ਪ੍ਰਤੀਕ

ਕੀ ਸਾਖ਼ ਕੋਈ ਮਾਅਨੇ ਰੱਖਦੀ ਹੈ?

ਕੀ ਸਾਖ਼ ਕੋਈ ਮਾਅਨੇ ਰੱਖਦੀ ਹੈ?

ਪੰਜਾਬ ਯੂਨੀਵਰਸਿਟੀ ਚੌਰਾਹੇ ’ਚ ਕਿਉਂ ?

ਪੰਜਾਬ ਯੂਨੀਵਰਸਿਟੀ ਚੌਰਾਹੇ ’ਚ ਕਿਉਂ ?

ਭਾਰਤੀ ਸਿਆਸਤ ਦੀ ਮਹਾਂ-ਮੰਡੀ

ਭਾਰਤੀ ਸਿਆਸਤ ਦੀ ਮਹਾਂ-ਮੰਡੀ

ਸ਼ਹਿਰ

View All