ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 19 ਫਰਵਰੀ
ਮਸ਼ੀਨ ਟੂਲਜ਼ ਅਤੇ ਨਵੀਨਤਮ ਤਕਨਾਲੋਜੀ ’ਤੇ ਅਧਾਰਿਤ ਭਾਰਤ ਦੀ ਪ੍ਰਮੁੱਖ ਪ੍ਰਦਰਸ਼ਨੀ ‘ਮੈਕ ਆਟੋ ਐਕਸਪੋ’ ਦੇ ਦਸਵੇਂ ਐਡੀਸ਼ਨ ਦਾ ਉਦਘਾਟਨ ਗਲਾਡਾ ਗਰਾਊਂਡ ’ਚ ਹੋਇਆ। ਇਸ ਵਿੱਚ 850 ਤੋਂ ਵੱਧ ਲਾਈਵ ਮਸ਼ੀਨਾਂ ਪ੍ਰਦਰਸ਼ਿਤ ਕੀਤੀਆਂ ਗਈਆਂ ਹਨ। ਪ੍ਰਦਰਸ਼ਨੀ ਦਾ ਉਦਘਾਟਨ ਚੀਫ ਮਿਸ਼ਨ ਅੰਬੈਸੀ ਆਫ ਪਨਾਮਾ ਦੇ ਉਪ ਮੁਖੀ ਰਿਕਾਰਡੋ ਏ. ਬਰਨਾ, ਹਾਈ ਕਮਿਸ਼ਨਰ ਮਾਲਾਵਈ ਦੀ ਪ੍ਰਮੁੱਖ ਸਕੱਤਰ ਜੂਲੀਆਨਾ ਸੋਮਬਾ ਬੰਦਾ, ਅੰਬੈਸੀ ਆਫ ਨਾਮਬੀਆ ਦੇ ਵਪਾਰਕ ਕੌਂਸਲਰ ਆਸਕਰ ਸਿਕੰਦਾ ਦੀ ਹਾਜ਼ਰੀ ਵਿੱਚ ਕੀਤਾ ਗਿਆ। ਇਸ ਮੌਕੇ ਪੰਜਾਬ ਮੀਡੀਅਮ ਉਦਯੋਗਾਂ ਬੋਰਡ ਦੇ ਚੇਅਰਮੈਨ ਅਮਰਜੀਤ ਸਿੰਘ ਟਿੱਕਾ ਤੇ ਯੂਥ ਵਿਕਾਸ ਬੋਰਡ ਦੇ ਚੇਅਰਮੈਨ ਸੁਖਵਿੰਦਰ ਸਿੰਘ ਬਿੰਦਰਾ ਹਾਜ਼ਰ ਸਨ।