ਜਗਰਾਉਂ: ਸਥਾਨਕ ਲੋਕ ਸੇਵਾ ਸੁਸਾਇਟੀ ਨੇ ਇਲਾਕੇ ਦੇ ਸਿਵਲ ਹਸਪਤਾਲ ਨੂੰ ਅੱਜ ਸੁਸਾਇਟੀ ਦੇ ਸ੍ਰਪਰਸਤ ਰਾਜਿੰਦਰ ਜੈਨ ਦੇ ਜਨਮਦਿਨ ਮੌਕੇ ਲੈਪਟਾਪ ਤੇ ਮਾਸਕ ਭੇਟ ਕੀਤੇ। ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਡਾ. ਪ੍ਰਦੀਪ ਮਹਿੰਦਰਾ ਨੇ ਸੁਸਾਇਟੀ ਮੈਂਬਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸੁਸਾਇਟੀ ਵੱਲੋਂ ਦਿੱਤਾ ਗਿਆ ਲੈਪਟਾਪ ਵੈਕਸੀਨ ਰਜ਼ਿਸਟਰੇਸ਼ਨ ਦੇ ਕੰਮ ’ਚ ਅਹਿਮ ਯੋਗਦਾਨ ਪਾਵੇਗਾ। ਇਸ ਮੌਕੇ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਨੀਰਜ਼ ਮਿੱਤਲ ਤੇ ਸਕੱਤਰ ਕੁਲਭੂਸ਼ਨ ਗੁਪਤਾ, ਸੁਸਾਇਟੀ ਦੇ ਪ੍ਰਿੰਸੀਪਲ ਚਰਨਜੀਤ ਭੰਡਾਰੀ, ਸੀਨੀਅਰ ਫਾਰਮਾਸਿਸਟ ਬਲਜਿੰਦਰ ਹੈਪੀ, ਵੀਰਪਾਲ ਕੌਰ, ਜਸਵਿੰਦਰ ਕੌਰ, ਨਰੇਸ਼ ਵਰਮਾ, ਰਾਜੀਵ ਗੁਪਤਾ, ਮੋਤੀ ਸਾਗਰ ਅਤੇ ਹਸਪਤਲ ਦਾ ਸਟਾਫ ਹਾਜ਼ਰ ਸੀ। -ਪੱਤਰ ਪ੍ਰੇਰਕ