ਪੱਤਰ ਪ੍ਰੇਰਕ
ਮਾਛੀਵਾੜਾ, 3 ਨਵੰਬਰ
ਗਾਰਡਨ ਵੈਲੀ ਇੰਟਰਨੈਸ਼ਨਲ ਸਕੂਲ ਵਿੱਚ ‘ਸਹੋਦਿਆ ਸਕੂਲ ਕੰਪਲੈਕਸ (ਈਸਟ ਜ਼ੋਨ ਖੰਨਾ-ਲੁਧਿਆਣਾ) ਵੱਲੋਂ ਗਰੁੱਪ ਡਾਂਸ ਅਤੇ ਰੰਗੋਲੀ ਦਾ ਮੁਕਾਬਲਾ ਕਰਵਾਇਆ ਗਿਆ। ਇਸ ਵਿਚ 23 ਸਕੂਲਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਸਕੂਲ ਦੇ ਪ੍ਰਿੰਸੀਪਲ ਡਾ. ਹਰਪ੍ਰੀਤ ਕੌਰ ਨੇ ਦੱਸਿਆ ਕਿ ਗਰੁੱਪ ਡਾਂਸ ਵਿਚ ਗੋਬਿੰਦਗੜ੍ਹ ਪਬਲਿਕ ਸਕੂਲ, ਮੰਡੀ ਗੋਬਿੰਦਗੜ੍ਹ ਤੇ ਪਰੀਚ ਕਾਨਵੈਂਟ ਸਕੂਲ ਲੁਧਿਆਣਾ ਅੱਵਲ, ਗਾਰਡਨ ਵੈਲੀ ਇੰਟਰਨੈਸ਼ਨਲ ਸਕੂਲ ਮੋਰਿੰਡਾ ਤੇ ਲਾਲਾ ਸਰਕਾਰੂ ਮੱਲ ਖੰਨਾ ਦੂਜੇ ਸਥਾਨ ’ਤੇ ਆਏ। ਤੀਜੇ ਨੰਬਰ ’ਤੇ ਗਾਰਡਨ ਵੈਲੀ ਇੰਟਰਨੈਸ਼ਨਲ ਸਕੂਲ ਬੇਲਾ ਤੇ ਮਾਊਂਟ ਲਿਟਰਾ ਜੀ ਇੰਟਰਨੈਸ਼ਨਲ ਸਕੂਲ ਲੁਧਿਆਣਾ ਆਏ ਅਤੇ ਕੰਸੇਲੇਸ਼ਨ ਇਨਾਮ ਗਾਰਡਨ ਵੈਲੀ ਇੰਟਰਨੈਸ਼ਨਲ ਸਕੂਲ ਮਾਛੀਵਾੜਾ ਨੇ ਪ੍ਰਾਪਤ ਕੀਤਾ। ਇਸੇ ਤਰ੍ਹਾਂ ਰੰਗੋਲੀ ਵਿਚ ਪਹਿਲਾ ਸਥਾਨ ਲਾਲਾ ਸਰਕਾਰੂ ਮੱਲ ਖੰਨਾ, ਦੂਜਾ ਗਾਰਡਨ ਵੈਲੀ ਇੰਟਰਨੈਸ਼ਨਲ ਸਕੂਲ ਮਾਛੀਵਾੜਾ, ਤੀਜਾ ਸੈਕਰਡ ਹਾਰਟ ਕਾਨਵੈਂਟ ਸਕੂਲ ਖੰਨਾ, ਕੰਸੇਲੇਸ਼ਨ ਇਨਾਮ ਨਨਕਾਣਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੁੱਗਰੀ ਤੇ ਗਾਰਡਨ ਵੈਲੀ ਇੰਟਰਨੈਸ਼ਨਲ ਸਕੂਲ ਚੁੰਨੀ ਨੇ ਪ੍ਰਾਪਤ ਕੀਤਾ। ਇਸੇ ਤਰ੍ਹਾਂ ਵਧੀਆ ਪਹਿਰਾਵਾ ਤੇ ਵਧੀਆ ਤਰਜੀਹ ਦੇ ਇਨਾਮ ਵੀ ਪ੍ਰਾਪਤ ਕੀਤੇ ਅਤੇ ਗੈਸਟ ਆਈਟਮ ਵਿਚ ਪਹਿਲਾ ਸਥਾਨ ਗੋਬਿੰਦਗੜ੍ਹ ਪਬਲਿਕ ਸਕੂਲ, ਮੰਡੀ ਗੋਬਿੰਦਗੜ੍ਹ ਨੇ ਪ੍ਰਾਪਤ ਕੀਤਾ। ਸਕੂਲ ਦੀ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ ਹਰਦੇਵ ਸਿੰਘ ਨਾਮਧਾਰੀ, ਬਲਦੇਵ ਸਿੰਘ ਨਾਮਧਾਰੀ ਤੇ ਪ੍ਰਿੰਸੀਪਲ ਡਾ. ਹਰਪ੍ਰੀਤ ਕੌਰ ਨੇ ਜੇਤੂ ਟੀਮਾਂ ਨੂੰ ਵਧਾਈ ਦਿੱਤੀ।
ਹੈਲੋਵੀਨ ਗਤੀਵਿਧੀ ’ਚ ਵਿਦਿਆਰਥੀਆਂ ਨੇ ਖੇਡੀਆਂ ਰੋਚਕ ਖੇਡਾਂ
ਲੁਧਿਆਣਾ (ਖੇਤਰੀ ਪ੍ਰਤੀਨਿਧ): ਸਪਰਿੰਗ ਡੇਲ ਪਬਲਿਕ ਸਕੂਲ ਵਿੱਚ ‘ਹੈਲੋਵੀਨ ਥੀਮ’ ਨੂੰ ਲੈ ਕਿ ਵਿਦਿਆਰਥੀਆਂ ਵਿੱਚ ਜੋਸ਼ ਦਿਖਾਈ ਦਿੱਤਾ। ਇਸ ਮੌਕੇ ਉਨ੍ਹਾਂ ਦੀਆਂ ਰੋਚਕ ਖੇਡਾਂ ਕਰਵਾਈਆਂ ਗਈਆਂ। ਨੰਨ੍ਹੇ ਬੱਚਿਆਂ ਨੇ ਡਰਾਉਣਾ ਹੈਲੋਵੀਨ ਡਾਂਸ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਸਕੂਲ ਦੀ ਚੇਅਰਪਰਸਨ ਅਵਿਨਾਸ਼ ਕੌਰ ਵਾਲੀਆ, ਡਾਇਰੈਕਟਰਾਂ ਮਨਦੀਪ ਵਾਲੀਆ ਅਤੇ ਕਮਲਪ੍ਰੀਤ ਕੌਰ, ਪ੍ਰਿੰਸੀਪਲ ਅਨਿਲ ਕੁਮਾਰ ਸ਼ਰਮਾ ਨੇ ਬੱਚਿਆਂ ਦੀ ਹੌਸਲਾ ਅਫਜ਼ਾਈ ਕੀਤੀ।