ਜੋਗਿੰਦਰ ਸਿੰਘ ਓਬਰਾਏ
ਖੰਨਾ, 30 ਦਸੰਬਰ
ਕੈਬਨਿਟ ਮੰਤਰੀ ਗੁਰਕੀਰਤ ਸਿੰਘ ਕੋਟਲੀ ਨੇ ਫੋਕਲ ਪੁਆਇੰਟ ਵਿੱਚ ਬਣਨ ਵਾਲੇ ਰੇਲਵੇ ਪੁਲ ਦਾ ਨੀਂਹ ਪੱਥਰ ਰੱਖਿਆ, ਜੋ 36.95 ਕਰੋਡ ਦੀ ਲਾਗਤ ਨਾਲ ਤਿਆਰ ਹੋਵੇਗਾ। ਕੋਟਲੀ ਨੇ ਕਿਹਾ ਕਿ ਰੇਲਵੇ ਕਰਾਸਿੰਗ ’ਤੇ ਟਰੈਫਿਕ ਜਾਮ ਸ਼ਹਿਰ ਵਾਸੀਆਂ ਲਈ ਵੱਡੀ ਸਮੱਸਿਆ ਸੀ ਪਰ ਇਸ ਰੇਲਵੇ ਪੁਲ ਕਰਾਸਿੰਗ ਦੇ ਮੁਕੰਮਲ ਹੋਣ ਨਾਲ ਨਾ ਸਿਰਫ਼ ਲੋਕਾਂ ਨੂੰ ਬਲਕਿ ਫੋਕਲ ਪੁਆਇੰਟ ਨਾਲ ਲੱਗਦੀਆਂ ਸੜਕਾਂ ਦੀ ਵਰਤੋਂ ਕਰਨ ਵਾਲੇ ਤੇ ਲਾਈਨਾਂ ਤੋਂ ਪਾਰ ਵਾਲੇ ਪਿੰਡਾਂ ਨੂੰ ਵੀ ਇਸ ਪੁਲ ਨਾਲ ਬਹੁਤ ਆਸਾਨੀ ਹੋਵੇਗੀ। ਇਸ ਮੌਕੇ ਨਿਰਪਾਲ ਸਿੰਘ, ਚਰਨਜੀਤ ਸਿੰਘ, ਕੌਂਸਲ ਪ੍ਰਧਾਨ ਕਮਲਜੀਤ ਸਿੰਘ ਲੱਧੜ, ਡਾ.ਗੁਰਮੁੱਖ ਸਿੰਘ ਚਾਹਲ, ਤੇਜਿੰਦਰ ਸ਼ਰਮਾ, ਅਵਿਨਾਸ਼ ਸਿੰਗਲਾ, ਅਨਿਲ ਗੁਪਤਾ, ਤਰਸੇਮ ਸਿੰਗਲਾ, ਪਰਮਿੰਦਰ ਚੀਮਾ, ਰਣਬੀਰ ਸਿੰਘ, ਹਰੀਸ਼ ਬਾਂਸਲ, ਨਰੇਸ਼ ਸਿੰਘੀ ਆਦਿ ਹਾਜ਼ਰ ਸਨ।