ਪਾਇਲ: ਪਿੰਡ ਈਸੜੂ ਵਿੱਚ ਕਾਂਗਰਸ ਪਾਰਟੀ ਦੇ ਦਫਤਰ ਦਾ ਉਦਘਾਟਨ ਹਲਕਾ ਖੰਨਾ ਤੋਂ ਉਮੀਦਵਾਰ ਕੈਬਨਿਟ ਮੰਤਰੀ ਕਾਕਾ ਗੁਰਕੀਰਤ ਸਿੰਘ ਕੋਟਲੀ ਵੱਲੋਂ ਕੀਤਾ ਗਿਆ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਵਿੱਚ ਇਸ ਵਾਰ ਵੀ ਕਾਂਗਰਸ ਦੀ ਸਰਕਾਰ ਬਣੇਗੀ। ਇਸ ਮੌਕੇ ਚੇਅਰਮੈਨ ਯਾਦਵਿੰਦਰ ਸਿੰਘ ਜੰਡਾਲੀ, ਪੀਏ ਹਰਿੰਦਰ ਸਿੰਘ ਕਨੇਚ, ਚੇਅਰਮੈਨ ਗੁਰਦੀਪ ਸਿੰਘ ਰਸੂਲੜਾ, ਚੇਅਰਮੈਨ ਸਤਿਨਾਮ ਸਿੰਘ ਸੋਨੀ, ਮੈਂਬਰ ਜ਼ਿਲ੍ਹਾ ਪਰੀਸ਼ਦ ਹਰਜਿੰਦਰ ਸਿੰਘ ਇਕੋਲਾਹਾ, ਪ੍ਰਧਾਨ ਬੇਅੰਤ ਸਿੰਘ ਜੱਸੀ ਕਿਸ਼ਨਗੜ੍ਹ, ਸਰਪੰਚ ਗੁਰਬਿੰਦਰ ਸਿੰਘ ਈਸੜੂ, ਰਾਮਪਾਲ ਸਿੰਘ ਫਤਹਿਪੁਰ, ਗੁਰਦਰਸ਼ਨ ਸਿੰਘ, ਭਾਨ ਸਿੰਘ ਤੁਰਮਰੀ, ਕੁਲਦੀਪ ਸਿੰਘ ਬੌਪੁਰ ਹਾਜ਼ਰ ਸਨ। -ਪੱਤਰ ਪ੍ਰੇਰਕ